(ਸਮਾਜ ਵੀਕਲੀ)
ਉਦਾਸ ਹੋ ਗਏ ਨੇ ਹੁਣ ਭੰਗ ਦੇ ਬੂਟੇ
ਮੱਝਾਂ ਗਾਵਾਂ ਦੀ ਥਾਂ ਨਸ਼ੇੜੀ ਨੌਜਵਾਨਾਂ ਨੇ ਲੈ ਲਈ ।
ਉਦਾਸ ਨੇ ਹੁਣ ਬਾੜ ਕਰੇਲੇ ਤੇ ਰਿੰੰਡ ਦੇ ਬੂਟੇ ਥਾਂ ਗਾਜਰ ਬੂਟੀ ਨੇ ਜੋ ਲੈ ਲਈ ।
ਉਦਾਸ ਨੇ ਹੁਣ ਪੀਟਰ ਇੰਜਣ ਤੇ ਕਪਲ ਮੋਟਰਾਂ
ਥਾਂ ਸਬਮਰਸੀਬਲ ਮੋਟਰ ਨੇ ਜੋ ਲੈ ਲਈ ।
ਉਦਾਸ ਹੈ ਹੁਣ ਪਿੰਡ ਦਾ ਟੋਭਾ
ਮੱਝਾਂ ਦੀ ਥਾਂ ਲਿਫ਼ਾਫ਼ਿਆਂ ਨੇ ਲੈ ਲਈ ।
ਉਦਾਸ ਹੈ ਹੁਣ ਫਿਰਨੀ ਦਾ ਰੂੜੀ ਵਾਲਾ ਟੋਆ ਗੋਹੇ ਦੀ ਥਾਂ ਰੈਡੀਮੇਡ ਡੇੈਪਰਾਂ ਨੇ ਲੈ ਲਈ ।
ਉਦਾਸ ਹੈ ਹੁਣ ਪਿੰਡ ਦਾ ਬੱਸ ਅੱਡਾ
ਚਾਵਾਂ ਨਾਲ ਬੱਸਾਂ ਦੀ ਉਡੀਕ ਕਰਦੇ ਬਜ਼ੁਰਗ ਤੇ ਬੱਚਿਆਂ ਦੀ ਥਾਂ, ਹੱਥ ਵਿੱਚ ਫੋਨ ਲਈ ਮੋਟਰਸਾਈਕਲਾਂ ਤੇ ਬੈਠੇ ਨੌਜਵਾਨਾਂ ਨੇ ਲੈ ਲਈ ।
ਉਦਾਸ ਹੈ ਹੁਣ ਮੇਰੇ ਪਿੰਡ ਦਾ ਦਰਵਾਜ਼ਾ
ਵਿੱਚੋਂ ਲੰਘਦੇ ਬਜ਼ੁਰਗਾਂ ਦੇ ਬਿਵਾਨ ਤੇ ਗਿਰਦੇ ਫੁੱਲ ਪਤਾਸਿਆਂ ਦੀ ਥਾਂ,
ਨਸ਼ੇ ਨਾਲ ਮਰੇ ਮੁੰਡੇ ਤੇ ਦਾਜ ਦੀ ਬਲੀ ਚੜ੍ਹੀਆਂ ਕੁੜੀਆਂ ਦੀ ਅਰਥੀ ਨੇ ਲੈ ਲਈ ।
ਭੁੱਬਾਂ ਮਾਰ ਮਾਰ ਕੇ ਗਲੇ ਲੱਗ ਸੁਖਦੀਪ ਦੇ ਰੋਂਦਾ
ਹੁਣ ਆਪਣੀ ਹੋਂਦ ਮਿਟਾਉਣਾ ਚਾਹੁੰਦਾ ਮੇਰੇ ਪਿੰਡ ਦਾ ਦਰਵਾਜ਼ਾ ।
ਸੁਖਦੀਪ ਕੌਰ ਮਾਂਗਟ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly