ਰਾਜਪੁਰਾ (ਸਮਾਜ ਵੀਕਲੀ): ਹਲਕਾ ਰਾਜਪੁਰਾ ਦੇ ਪਿੰਡ ਜੰਡੋਲੀ ਦੇ ਬਾਹਰਵਾਰ ਕਲੋਨੀ ਸੰਤ ਨਗਰ ਵਿਚਲੇ ਘਰ ਵਿਚ ਕਥਿਤ ਤੌਰ ’ਤੇ ਨਾਬਾਲਗ ਬੱਚਿਆਂ ਵੱਲੋਂ ਬਣਾਏ ਜਾ ਰਹੇ ਪਟਾਕਿਆਂ ਵਿੱਚ ਧਮਾਕਿਆਂ ਕਾਰਨ ਬੱਚੀ ਮਨਪ੍ਰੀਤ ਕੌਰ (12 ਸਾਲ) ਦੀ ਮੌਕੇ ‘ਤੇ ਮੌਤ ਹੋ ਗਈ ਜਦੋਂ ਕਿ ਤਿੰਨ ਹੋਰ ਬੱਚੇ, ਜਿਨ੍ਹਾਂ ਦੀ ਉਮਰ 5-10 ਸਾਲ ਵਿਚਕਾਰ ਦੱਸੀ ਜਾ ਰਹੀ ਹੈ, ਗੰਭੀਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।
ਧਮਾਕਾ ਇਨ੍ਹਾਂ ਜ਼ਬਰਦਸਤ ਸੀ, ਮਕਾਨ ਮਿੰਟਾਂ ਵਿਚ ਹੀ ਮਲਬੇ ਦੇ ਢੇਰ ‘ਚ ਤਬਦੀਲ ਹੋ ਗਿਆ। ਜੰਡੋਲੀ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇਹ ਕਲੋਨੀ ਪਿੰਡ ਦੇ ਬਾਹਰਵਾਰ ਬਣੀ ਕਲੋਨੀ ਵਿਚ ਪਰਵਾਸੀ ਰਹਿ ਰਹੇ ਹਨ, ਜੋ ਪਟਾਕੇ ਬਣਾਉਂਦੇ ਹਨ। ਅੱਜ ਅਚਾਨਕ ਉਨ੍ਹਾਂ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ, ਜਦੋਂ ਉਹ ਸਥਾਨ ‘ਤੇ ਪਹੁੰਚੇ ਤਾਂ ਘਰ ਢਹਿ ਢੇਰੀ ਹੋ ਚੁੱਕਾ ਸੀ ਅਤੇ ਮਲਬੇ ਦੇ ਢੇਰ ਹੇਠਾਂ ਬੱਚੇ ਦੱਬੇ ਹੋਏ ਸਨ, ਜਿਨ੍ਹਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly