ਪ੍ਰਿੰਸੀਪਲ ਰਮਾ ਬਿੰਦਰਾ ਨੇ ਸਮਿਸ ਸੁੰਨੜਵਾਲ ਦਾ ਕੀਤਾ ਵਿਜਿਟ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਿੱਖਿਆ ਸੁਧਾਰ ਕਪੂਰਥਲਾ ਦੀ ਟੀਮ ਨੇ ਪ੍ਰਿੰਸੀਪਲ ਰਮਾ ਬਿੰਦਰਾ ਜੀ ਦੀ ਅਗਵਾਈ ਹੇਠ ਸੁੰਨੜਵਾਲ ਐਕਸਪ੍ਰੈਸ ਚ ਸਫਰ ਕੀਤਾ। ਉਨ੍ਹਾਂ ਕਿਹਾ ਕਿ ਸੁੰਨੜਵਾਲ ਵਿਖੇ ਕੀਤੇ ਵਿਜਿਟ ਦੌਰਾਣ ਨੈੱਸ ਦੀ ਚੱਲ ਰਹੀ ਤਿਆਰੀ ਬਾਬਤ ਅੱਠਵੀਂ ਜਮਾਤ ਦੇ ਬੱਚਿਆਂ ਨੂੰ ਪੁੱਛਿਆ ਗਿਆ ਤੇ ਉਨ੍ਹਾਂ ਨੇ ਵਿਦਿਆਰਥੀਆਂ ਦੀ ਕਾਰਜਗੁਜਾਰੀ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਹੋਰ ਜਿਆਦਾ ਮਿਹਨਤ ਕਰਨ ਅਤੇ ਨੈੱਸ 21 ਵਿੱਚ ਸਕੂਲ਼ ਤੇ ਕਪੂਰਥਲਾ ਜਿਲ੍ਹੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸਕੂਲ਼ ਦੀ ਸਮਾਰਟ ਬਿਲਡਿੰਗ ਤੇ ਹਰਿਆ ਭਰਿਆ ਵਾਤਾਵਰਣ ਦੇਖ ਕੇ ਬਹੁਤ ਖੁਸ਼ੀ ਪ੍ਰਗਟ ਕੀਤੀ ਤੇ ਕਿਹਾ ਕਿ ਅੱਜ ਸੁੰਨੜਵਾਲ ਐਕਸਪ੍ਰੈਸ ਚ ਸਫਰ ਕਰਕੇ ਬਹੁਤ ਖੁਸ਼ੀ ਮਹਿਸੂਸ ਹੋਈ। ਇਸ ਮੌਕੇ ਇੰਚਾਰਜ ਮਨੂੰ ਕੁਮਾਰ ਪ੍ਰਾਸ਼ਰ, ਸੁਖਦਿਆਲ ਸਿੰਘ ਝੰਡ ਪ੍ਰਧਾਨ ਅਧਿਆਪਕ ਦਲ ਪੰਜਾਬ (ਜਵੰਧਾ), ਜਗਜੀਤ ਸਿੰਘ ਡੀ.ਐਮ ਪੰਜਾਬੀ ਤੇ ਕੁਲਵਿੰਦਰ ਸਿੰਘ ਟੀਮ ਮੈਂਬਰ ਹਾਜਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਲਕੇ ਦੇ ਹਰ ਪਿੰਡ ਚੋਂ ਉੱਠਣ ਲੱਗੀ ਇੰਜੀਨੀਅਰ ਸਵਰਨ ਸਿੰਘ ਨੂੰ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨੇ ਜਾਣ ਦੀ ਮੰਗ
Next articleਨੈਸ਼ਨਲ ਅਚੀਵਮੈਂਟ ਸਰਵੇ (ਨੈਸ)ਸਬੰਧੀ ਇਕ ਰੋਜ਼ਾ ਫਰੈਸ਼ਰ ਵਰਕਸ਼ਾਪ ਆਯੋਜਿਤ