(ਸਮਾਜ ਵੀਕਲੀ)
ਸਾਰਾ ਸਾਲ ਹੰਢਾਈਆਂ ਭੁੱਖਾਂ ।
ਕੱਟਿਆ ਕਾਲ ਹੰਢਾਈਆਂ ਭੁੱਖਾਂ।
ਮੈ ਈ ਗੱਡੇ ਕਣਕ ਤੇ ਮੂੰਜੀ,
ਮੇਰੇ ਲਾਲ ਹੰਢਾਈਆਂ ਭੁੱਖਾਂ।
ਉਹਨੇ ਦੌਲਤ ਨੱਪ ਕੇ ਰੱਖੀ,
ਹੁੰਦੇ ਮਾਲ ਹੰਢਾਈਆਂ ਭੁੱਖਾਂ।
ਹਾਕਮ ਮੇਰਾ ਕਰਜ਼ੇ ਬੰਨ੍ਹਿਆਂ,
ਇਕ ਇਕ ਵਾਲ ਹੰਢਾਈਆਂ ਭੁੱਖਾਂ।
ਅਪਣੇ ਢਿੱਡ ਤੇ ਪੱਥਰ ਬੰਨ ਕੇ,
ਪਾਲੇ ਬਾਲ ਹੰਢਾਈਆਂ ਭੁੱਖਾਂ ।
ਮੇਰੇ ਹੱਕ ਵਿੱਚ ਜਲਸਾ ਨਹੀਂ ਸੀ,
ਭੋਗੇ ਜਾਲ ਹੰਢਾਈਆਂ ਭੁੱਖਾਂ ।
ਜੋ ਸ਼ੀਰਾਜ਼ ਇਹ ਧਰਤੀ ਜੰਮੀ,
ਇਹੋ ਹਾਲ ਹੰਢਾਈਆਂ ਭੁੱਖਾਂ।
ਮਜ਼ਹਰ ਸ਼ੀਰਾਜ਼ (ਲਹਿੰਦਾ ਪੰਜਾਬ)
+923454216319
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly