(ਸਮਾਜ ਵੀਕਲੀ)
ਕੋਈ ਪੀਰ ਸੱਚਾ ਜੇ ਕਿਤੇ ਮੈਨੂੰ ਥਿਆਵੇ
ਦੁੱਧੀਂ ਧੋਵਾਂ ਬਰੂਹਾਂ, ਦਰ ਕਰਾਂ ਮੈਂ ਸੁੱਚੇ
ਬਣਾਵਾਂ ਨਿਆਜ਼ਾਂ ,ਵਜ਼ਾਵਾਂ ਚਿਮਟੇ
ਖੇਲ੍ਹਦੀ ਮੇਰੀ ਰੂਹ ਵੀ ਬਿੰਦ ਨਾ ਥੱਕੇ
ਬਾਲਾਂ ਚਿਰਾਗ ,ਚੜਾ ਦਿਆਂ ਚੁੰਨੀਆਂ
ਨੋਟਾਂ ਦੇ ਹਾਰ ਵੀ। ਵੰਨ -ਸੁਵੰਨੇ
ਰੂਹਾਨੀਅਤ ‘ਚ ਰੂਹ ਮੇਰੀ ਪਾਵੇ ਲੁੱਡੀਆਂ
ਸੱਚੀ -ਸੁੱਚੀ ਲੋਰ ਨੂੰ ਪਾਂਵਾਂ ਘੁੱਟ ਘੁੱਟ ਜੱਫੇ
ਡਾਹ ਦਿਆਂ ਮੰਜੇ ਨਾਲੇ ਮਖ਼ਮਲੀ ਬਿਸਤਰੇ
ਕਸ਼ ਿਖੱਚਣੇ ਨੂੰ ਿਚਲਮਾਂ, ਸੁਲਫ਼ੇ, ਸੂਟੇ
ਪਰ
ਐਸਾ ਪੀਰ ਮੁਰਸ਼ਦ ਤਾਂ ਮੈਂ ਮਿਲਦਾ ਵੇਖਿਆ
ਸਿਰਫ ਤੇ ਿਸਰਫ, ਮੋਟੇ ਸੰਗਲਾਂ ਦੀ ਹੀ ਸੱਟੇ
ਸੰਗਲਾਂ ਦੀ ਸੱਟੇ !!!
ਸੋਨੀਆਂ ਪਾਲ
ਵੁਲਵਰਹੈਂਪਟਨ , ਇੰਗਲੈਂਡ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly