(ਸਮਾਜ ਵੀਕਲੀ)
ਕੋਈ ਨਸ਼ਿਆਂ ਵਿੱਚ ਤੇ ਕਿਸੇ ਦੀ ਬਾਹਰ ਦੀ ਤਿਆਰੀ ਚੱਲੀ ਐ
ਕੋਈ ਰੁਕਦਾ ਨਹੀਂ ਪਿਆ ਇਥੇ ਪਤਾ ਨਹੀਂ ਕਿਹੋ ਜਿਹੀ ਹਵਾ ਚੱਲੀ ਐ
ਥਾ ਥਾ ਖੁੱਲ੍ਹੇ ਨੇ ਡੇਰੇ ਇਥੇ ਚਿਲਮਾਂ ਦੇ ਨਾਲ ਨਸ਼ੇ ਦੀ ਖੇਪ ਇਥੇ ਚੱਲੀ ਐ
ਸਰਕਾਰਾਂ ਦੀ ਚਾਲਾਂ ਨੇ ਸਭ ਕੀਤੇ ਟੱਲੀ ਐ
ਇਹ ਹੁਣ ਦੀ ਜਵਾਨੀ ਪਤਾ ਨਹੀਂ ਕਿਹੜੇ ਪਾਸੇ ਤੁਰ ਚੱਲੀ ਐ
ਜ਼ਿੰਦਗੀ ਜੀਉ ਯਾਰੋ ਮਰਨ ਲਈ ਤਾਂ ਹਲੇ ਬਹੁਤ ਉਮਰ ਬਚ ਚੱਲੀ ਐ
ਗਿਆਨੀ ਨੇ ਨੋਟ ਕੀਤੀ ਗੱਲ ਕੱਲੀ ਕੱਲੀ ਐ
ਨਸ਼ੇ ਦੇ ਵਿੱਚ ਕਿਸੇ ਨੇ ਵੀ ਵਾਹ ਵਾਹ ਨੀ ਖੱਟੀ ਐ
ਗੁਰਪ੍ਰੀਤ ਬੰਗੀ
ਪਿੰਡ ਬੰਗੀ ਰੁਘੂ ਤਹਿ ਤਲਵੰਡੀ ਸਾਬੋ
ਜਿਲਾ ਬਠਿੰਡਾ ਮੋ:9851120002
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly