ਮੀਟਿੰਗ ਬੇਸਿੱਟਾ ਰਹੀ ਤਾਂ ਮੌਕੇ ਤੇ ਹੀ ਅਗਲੇ ਐਕਸ਼ਨਾਂ ਦਾ ਹੋਵੇਗਾ ਐਲਾਨ- ਅਧਿਆਪਕ ਆਗੂ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪੰਜਾਬ ਰਾਜ ਅਧਿਆਪਕ ਗਠਜੋੜ ਦਾ ਅਹਿਮ ਹਿੱਸਾ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ,ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ, ਸੂਬਾ ਮੀਤ ਪ੍ਰਧਾਨ ਹਰਪ੍ਰੀਤ ਖੁੰਡਾ, ਸੂਬਾ ਪ੍ਰੈਸ ਸਕੱਤਰ ਸੰਦੀਪ ਕੁਮਾਰ, ਸੂਬਾ ਜਥੇਬੰਦਕ ਸਕੱਤਰ ਰਣਜੀਤ ਸਿੰਘ ਵਿਰਕ, ਸੂਬਾ ਕਮੇਟੀ ਮੈਂਬਰ ਨਰੇਸ਼ ਕੋਹਲੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਰਾਜ ਅਧਿਆਪਕ ਗਠਜੋੜ ਨੂੰ ਚੀਫ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਨਾਲ 8 ਸਤੰਬਰ ਨੂੰ ਪੈਨਲ ਮੀਟਿੰਗ ਦਾ ਸੱਦਾ ਮਿਲਿਆ ਹੈ ਅਤੇ ਇਸ ਮੀਟਿੰਗ ਤੋਂ ਅਧਿਆਪਕ ਵਰਗ ਨੂੰ ਹੱਕੀ ਮੰਗਾਂ ਨੂੰ ਬੂਰ ਪੈਣ ਦੀ ਉਮੀਦ ਹੈ l
ਉਨ੍ਹਾਂ ਕਿਹਾ ਕਿ 24 ਕੈਟਾਗਿਰੀਆਂ ਨੂੰ ਪੇ ਕਮਿਸ਼ਨ ਵੱਲੋਂ 2.59 ਦਾ ਗੁਣਾਂਕ ਦਿੱਤਾ ਗਿਆ ਹੈ ਪ੍ਰੰਤੂ ਵਿੱਤ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਬਾਕੀ ਵਰਗਾਂ ਦੀ ਤਰ੍ਹਾਂ 2.25 ਦਾ ਗੁਣਾਂਕ ਦੇ ਕੇ ਤਨਖਾਹ ਨਿਰਧਾਰਤ ਕਰਨ ਲਈ ਕਿਹਾ ਗਿਆ ਹੈ ਅਤੇ 15% ਵਾਧੇ ਨਾਲ ਵੀ ਸਾਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈl ਇਸਲਈ ਜੇਕਰ ਮੀਟਿੰਗ ਬੇਸਿੱਟਾ ਰਹੀ ਤਾਂ ਆਗੂਆ ਵੱਲੋ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਪੰਜਾਬ ਭਰ ਦਾ ਸਮੁੱਚਾ ਅਧਿਆਪਕ ਵਰਗ ਤੇ ਨਰਸਿਂਗ ਸਟਾਫ 2.59 ਗੁਣਾਂਕ ਲਾਗੂ ਕਰਵਾਉਣ, ਪੁਰਾਣੀ ਪੈਨਸ਼ਨ ਦੀ ਬਹਾਲੀ, ਕੱਚੇ ਅਧਿਆਪਕ ਨੂੰ ਪੱਕਿਆ ਕਰਵਾਉਣ ਲਈ ਤੇ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਲਈ ਹਰ ਤਰਾਂ ਦੀ ਤਿਆਰੀ ਖਿੱਚੀ ਬੈਠਾ ਹੈ ਜੇਕਰ 8 ਸਤੰਬਰ ਦੀ ਪੈਨਲ ਮੀਟਿੰਗ ਵਿੱਚ ਵੀ 24 ਕੈਟੇਗਰੀਆਂ ਦੇ ਪੇ-ਸਕੇਲਾਂ ਅਤੇ ਹੋਰ ਮੰਗਾਂ ਦਾ ਕੋਈ ਠੋਸ ਹੱਲ ਨਾ ਹੋਇਆ ਤਾਂ ਮੌਕੇ ਤੇ ਹੀ ਅਗਲੇ ਐਕਸ਼ਨਾਂ ਦਾ ਐਲਾਨ ਹੋਵੇਗਾ ਜਿਸ ਸਬੰਧੀ ਗਠਜੋੜ ਵਲੋਂ ਰਣਨੀਤੀ ਤਿਆਰ ਕਰ ਲਈ ਗਈ ਹੈ l
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly