(ਸਮਾਜ ਵੀਕਲੀ)
ਤੂੰ ਵੱਡਾ ਜ਼ੇਰਾ ਰੱਖ ਨੀ ਧੀਏ
ਕਿਰਤੀਆਂ ਦਾ ਦੁੱਖ ਤਕ ਨੀ ਧੀਏ
ਸਾਰੀ ਉਮਰ ਹੀ ਘੱਟਾ ਢੋਣਾ
ਪੈਂਦਾ ਪੱਲੇ ਕੱਖ ਨਾ ਧੀਏ
ਤੂੰ ਵੱਡਾ ਜ਼ੇਰਾ ਰੱਖ ……..
ਪੈਰ ਨੇ ਜਖ਼ਮੀ ਹਥੀਂ ਛਾਲੇ
ਹਾਕਮ ਖੋਂਹਦਾ ਹੱਕ ਨੀ ਧੀਏ
ਹੌਲੀ ਹੌਲੀ ਤੁਰਦੇ ਜਾਣਾ
ਅੰਬਰੀਂ ਚੜ੍ਹੀ ਏ ਖੱਖ ਨੀ ਧੀਏ
ਤੂੰ ਵੱਡਾ ਜ਼ੇਰਾ ਰੱਖ……
ਕੁੱਖ ਵਿੱਚ ਤੈਨੂੰ ਬੜਾ ਬਚਾਇਆ
ਤੇਰਾ ਰੱਖਿਆ ਪੂਰਾ ਪੱਖ ਨੀ ਧੀਏ
ਵੱਲ ਜੀਣ ਦਾ ਸਿੱਖ ਲੈ ਲਾਡੋ
ਜੇ ਉੱਚੀ ਰੱਖਣੀ ਨੱਕ ਨੀ ਧੀਏ
ਤੂੰ ਵੱਡਾ ਜ਼ੇਰਾ ਰੱਖ……
ਤੇਰਾ ਪਿੰਡਾਂ ਨੋਚ ਕੇ ਖਾ ਜਾਵੇਗੀ
ਭੁੱਖੀ ਹਵਸ ਦੀ ਅੱਖ ਨੀ ਧੀਏ
ਪੈਰ ਪੈਰ ਤੇ ਸੂਲ਼ਾ ਏਥੇ
ਨਾ ਹੋਇਆ ਜਾਣਾ ਵੱਖ ਨੀ ਧੀਏ
ਤੂੰ ਵੱਡਾ ਜ਼ੇਰਾ ਰੱਖ……
ਜਤਿੰਦਰ ਭੁੱਚੋ
9501475400
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly