(ਸਮਾਜ ਵੀਕਲੀ)
ਲਿੱਖੇ ਕਰ ਕੁਝ ਚੱਜ ਦੇ ਅੱਖਰ ।
ਅੱਜ ਦੀ ਗੱਲ ਤੇ ਅੱਜ ਦੇ ਅੱਖਰ ।
ਤੇਰਾ ਰੂਪ ਉਲੀਕਣ ਔਖਾ,
ਐਵੇਂ ਦੂਰ ਨਹੀਂ ਭੱਜ ਦੇ ਅੱਖਰ ।
ਸੋਚਾਂ ਜਲਮਾਂ ਵਾਂਗੂੰ ਲੱਗੀਆਂ,
ਪੀਂਦੇ ਲਹੂ ਤੇ ਰੱਜਦੇ ਅੱਖਰ ।
ਮੇਰਾ ਕਾਤਿਲ ਬਚ ਜਾਵੇਗਾ,
ਪੜ੍ਹ ਕੇ ਵੇਖੋ ਜੱਜ ਦੇ ਅੱਖਰ ।
ਤੂੰ ਤੀਰਾਂ ਦੀ ਗੱਲ ਏ ਕੀਤੀ,
ਤੂੰ ਨਹੀਂ ਵੇਖੇ ਵੱਜਦੇ ਅੱਖਰ ।
ਚੰਡਿਆਂ ਅੱਥਰੂ ਬਣ ਜਾਂਦੇ ਨੇ,
ਮੇਰੀ ਅੱਖ ਦੇ ਛੱਡ ਦੇ ਅੱਖਰ ।
ਜਦ ਸ਼ੀਰਾਜ਼ ਮੈਂ ਮਾਪੇ ਦੇਖਾਂ,
ਦਿਲ਼ ਵਿੱਚ ਉਭਰਨ ਹੱਜ ਦੇ ਅੱਖਰ।
ਮਜ਼ਹਰ ਸ਼ੀਰਾਜ਼
ਲਹਿੰਦਾ ਪੰਜਾਬ
+923454216319
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly