ਨਾ ਜਾਣੇ ਕਦੋਂ ?

ਰਵਿੰਦਰ ਕੌਰ (ਰਾਵੀ)

(ਸਮਾਜ ਵੀਕਲੀ)

ਪਤਾ ਨਹੀਂ ਕਿਵੇਂ ਪਾਪਾ ਦੇ ਸੁਪਨੇ ਪੂਰੇ ਕਰਾਂਗੀ ?
ਨਾ ਜਾਣੇ ਕਦੋਂ ਮੈਂ ਆਪਣੇ ਪੈਰਾ ਤੇ ਖੜ੍ਹਾਂਗੀ ?
ਰੋਜ਼ ਦੁੱਖਾਂ ਨਾਲ ਲੜ ਕੇ ਮਿਹਨਤ ਕਰਦੇ ਪਾਪਾ ਨੇ ,
ਗਰਮੀ ,ਸਰਦੀ ,ਧੁੱਪ ਸਭ ਜਰਦੇ ਪਾਪਾ ਨੇ,
ਉਨ੍ਹਾਂ ਦੀ ਖ਼ੁਸ਼ੀ ਲਈ ਜ਼ਮਾਨੇ ਨਾਲ ਵੀ ਲੜਾਂਗੀ,
ਪਤਾ ਨਹੀਂ ਕਿਵੇਂ ਪਾਪਾ ਦੇ ਸੁਪਨੇ ਪੂਰੇ ਕਰਾਂਗੀ ,
ਨਾ ਜਾਣੇ ਕਦੋਂ ਮੈਂ ਆਪਣੇ ਪੈਰਾਂ ਤੇ ਖੜ੍ਹਾਂਗੀ ?

ਪਾਪਾ ਦੇ ਹੰਝੂ ਮੈਥੋਂ ਦੇਖੇ ਜਾਂਦੇ ਨਹੀਂ ,
ਸਾਨੂੰ ਖੁਸ਼ ਕਰਨ ਲਈ ਉਹ ਆਪ ਮਹਿੰਗੇ ਕੱਪੜੇ ਵੀ ਪਾਉਂਦੇ ਨਹੀਂ ,
ਉਨ੍ਹਾਂ ਦੀ ਇੱਜ਼ਤ ਲਈ ਨਾ ਕਦੇ ਗ਼ਲਤ ਲੋਕਾਂ ਨਾਲ ਖੜ੍ਹਾਂਗੀ,
ਪਤਾ ਨਹੀਂ ਕਿਵੇਂ ਪਾਪਾ ਦੇ ਸੁਪਨੇ ਪੂਰੇ ਕਰਾਂਗੀ ,
ਨਾ ਜਾਣੇ ਕਦੋਂ ਮੈਂ ਆਪਣੇ ਪੈਰਾਂ ਤੇ ਖੜ੍ਹਾਂਗੀ ।

ਪਾਪਾ ਨੂੰ ਖ਼ੁਸ਼ੀਆਂ ਦੇ ਸ਼ਹਿਰ ਦਾ ਹੁਣ ਰਾਜਾ ਬਣਾਉਣਾ ਏ ,
ਮੈਂ ਕਰਨੀ ਮੇਹਨਤ ਏਨੀ ਕਿ ਸਭ ਨੇ ਮੇਰੇ ਪਾਪਾ ਨੂੰ ਮੇਰੇ ਨਾਮ ਨਾਲ ਬੁਲਾਉਣਾ ਏ ,
ਮੈਂ ਰਾਵੀ ਬੈਸਟ ਡਾਟਰ ਬਣਨ ਦੀ ਕੋਸ਼ਿਸ਼ ਕਰਾਂਗੀ ,
ਪਤਾ ਨਹੀਂ ਕਿਵੇਂ ਪਾਪਾ ਦੇ ਸੁਪਨੇ ਪੂਰੇ ਕਰਾਂਗੀ ਨਾ ਜਾਣੇ ਕਦੋਂ ਮੈਂ ਆਪਣੇ ਪੈਰਾਂ ਤੇ ਖੜ੍ਹਾਂਗੀ ।

ਰਵਿੰਦਰ ਕੌਰ ਰਾਵੀ
ਮੋਬਾਇਲ ਨੰਬਰ 9876121367
ਨੂਰਪੁਰ ਬੇਦੀ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿਲ ਦੀ ਹੂਕ
Next articleਉਹ ਇੰਤਜ਼ਾਰ