(ਸਮਾਜ ਵੀਕਲੀ)
ਰੱਖ ਹੌਂਸਲਾ ਨੀ ਮਾਏ ,
ਨੀ ਤੂੰ ਐਵੇਂ ਨਾ ਘਬਰਾ ,
ਦੇਖੀ ਖੁੱਲ੍ਹਣਗੇ ਹੋਰ ਨਵੇਂ ਰਾਹ ,
ਜੇ ਮੈਂ ਨਾ ਹੋਇਆ,
ਤਾਂ ਕੋਈ ਹੋਰ ਹੋਵੇਂਗਾ,
ਜੋ ਦੇਸ਼ ਲਈ ਲੜੂਗਾ ,
ਉਹ ਸੱਚਾ ਸੂਰਵੀਰ ਹੋਵੇਂਗਾ ।
ਪੈਦੀਆ ਨੇ ਇੱਥੇ ਨੇ ਇੱਥੇ ਹਰ ਰੋਜ ਸ਼ਹੀਦੀਆ ,
ਟੁੱਟ ਜਾਂਦੇ ਸਾਥ ਸਭ ਕਰੀਬੀਆਂ ,
ਮਾਏ ਤੂੰ ਹੌਂਸਲਾ ਨਹੀ ਹਾਰਨਾ ,
ਪੈਦਾ ਦੇਸ਼ ਲਈ ਸਭ ਕੁਝ ਵਾਰਨਾ ,
ਜੋ ਗੋਲੀਆ ਮੂਹਰੇ ਸਰੀਰ ,
ਲੀਰੋ – ਲੀਰ ਹੋਵੇਂਗਾ ,
ਜੋ ਦੇਸ਼ ਲਈ ਲੜੂਗਾ ,
ਉਹ ਸੱਚਾ ਸੂਰਵੀਰ ਹੋਵੇਗਾ ।
ਨਵੇਂ – ਨਵੇਂ ਫੁੱਲ ਇੱਥੇ ਰੋਜ ਹੀ ਨੇ ਖਿਲਦੇ ,
ਅੱਤਵਾਦੀ ਇੱਥੇ ਰੋਜ ਹੀ ਨੇ ਮਿਲਦੇ ,
ਕਰਨਾ ਇਨ੍ਹਾਂ ਦਾ ਏ ਨਾਸ਼ ,
ਜਿਹੜੇ ਕਰਦੇ ਨੇ ਦੇਸ਼ ਦਾ ਵਿਨਾਸ਼,
ਜੋ ਵੈਰੀਆ ਨਾਲ ਭੀੜੂ ,
ਉਹ ਸਰੀਰ ਲੋਹਾ ਹੋਵੇਂਗਾ ,
ਜੋ ਦੇਸ਼ ਲਈ ਲੜੂ ,
ਉਹ ਸੱਚਾ ਸੂਰਵੀਰ ਹੋਵੇਂਗਾ ।
ਹਰ ਰੋਜ ਚਹਿਲ ਕਰੇ ਦੁਆਵਾਂ ,
ਲੱਗਣ ਨਾ ਇੰਨ੍ਹਾਂ ਨੂੰ ਤੱਤੀਆ ਹਵਾਵਾਂ ,
ਯੋਧਿਆਂ ਦੇ ਮੈਂ ਸਦਕੇ ਜਾਵਾਂ ,
ਦੇਸ਼ ਲਈ ਲੜਦੇ ਸਮੇ ,
ਜਿਹੜਾ ਖੂਨ ਧਰਤੀ ਤੇ ਡੁੱਲੂ ,
ਉਹ ਸੱਚਾ ਯੋਧਾ ਹੋਵੇਗਾ ,
ਜੋ ਦੇਸ਼ ਲਈ ਲੜੂਗਾ ,
ਉਹ ਸੱਚਾ ਸੂਰਵੀਰ ਹੋਵੇਗਾ ।
ਮਨਪ੍ਰੀਤ ਕੌਰ ਚਹਿਲ
8437752216
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly