ਜਲੰਧਰ (ਸਮਾਜ ਵੀਕਲੀ)- ਅੱਜ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਅੰਬੇਡਕਰ ਭਵਨ ਲੰਧਰ ਵਿਖੇ ਸੋਸਾਇਟੀ ਦੇ ਪ੍ਰਧਾਨ ਸੋਹਨ ਲਾਲ ਸੇਵਾ ਮੁਕਤ ਡੀਪੀਆਈ (ਕਾਲਜਾਂ) ਦੀ ਪ੍ਰਧਾਨਗੀ ਹੇਠ ਹੋਈ. ਸ਼੍ਰੀ ਸੋਹਨ ਲਾਲ ਨੇ ਦੱਸਿਆ ਕਿ ਬਾਬਾ ਸਾਹਿਬ ਡਾ. ਅੰਬੇਡਕਰ ਦਾ ਵਿਚਾਰ ਸੀ ਕਿ ਹਿੰਦੂ ਧਰਮ ਵਿੱਚ ਅਛੂਤਾਂ ਦਾ ਕੋਈ ਭਵਿੱਖ ਨਹੀਂ ਹੈ ਅਤੇ ਲੋੜ ਪੈਣ ਤੇ ਉਨ੍ਹਾਂ ਨੂੰ ਆਪਣਾ ਧਰਮ ਬਦਲਣਾ ਚਾਹੀਦਾ ਹੈ। 1935 ਵਿੱਚ, ਉਨ੍ਹਾਂ ਨੇ ਜਨਤਕ ਤੌਰ ਤੇ ਘੋਸ਼ਣਾ ਕੀਤੀ, “ਮੈਂ ਇੱਕ ਹਿੰਦੂ ਪੈਦਾ ਹੋਇਆ ਸੀ ਕਿਉਂਕਿ ਮੇਰਾ ਇਸ ਉੱਤੇ ਕੋਈ ਨਿਯੰਤਰਣ ਨਹੀਂ ਸੀ ਪਰ ਮੈਂ ਇੱਕ ਹਿੰਦੂ ਨਹੀਂ ਮਰਾਂਗਾ.” ਫਿਰ ਉਨ੍ਹਾਂ ਨੇ 14 ਅਕਤੂਬਰ,1956 ਨੂੰ ਨਾਗਪੁਰ ਵਿਖੇ ਹਿੰਦੂ ਧਰਮ ਦਾ ਤਿਆਗ ਕਰਕੇ ਭੰਤੇ ਚੰਦਰਮਣੀ ਕੋਲੋਂ ਬੁੱਧ ਧੱਮ ਦੀ ਦੀਕਸ਼ਾ ਲਈ ਅਤੇ ਕਿਹਾ ਕਿ ਅੱਜ ਮੇਰਾ ਨਵਾਂ ਜਨਮ ਹੋਇਆ ਹੈ ਅਤੇ ਮੈਂ ਨਰਕ ਤੋਂ ਛੁੱਟਿਆਂ ਹਾਂ. ਉਨ੍ਹਾਂ ਨੇ ਆਪਣੇ ਲੱਖਾਂ ਪੈਰੋਕਾਰਾਂ ਨੂੰ ਬੁੱਧ ਧੱਮ ਦੀਕਸ਼ਾ ਦਿੱਤੀ ਅਤੇ 22 ਪ੍ਰੀਤਿਗਿਆਵਾਂ ਵੀ ਗ੍ਰਹਿਣ ਕਰਾਈਆਂ. ਇਸ ਦਿਨ ਨੂੰ ਅੰਬੇਡਕਰ ਮਿਸ਼ਨ ਸੋਸਾਇਟੀ ਹਰ ਸਾਲ ਧੱਮ-ਚੱਕਰ ਪਰਵਰਤਨ ਦਿਵਸ ਦੇ ਰੂਪ ਵਿਚ ਮਨਾਉਂਦੀ ਹੈ. ਮੀਟਿੰਗ ਵਿਚ ਇਸ ਬਾਰ ਵੀ ਧੱਮ-ਚੱਕਰ ਪਰਵਰਤਨ ਦਿਵਸ 14 ਅਕਤੂਬਰ, 2021 ਨੂੰ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਉਣ ਦਾ ਸਰਵ ਸੰਮਤੀ ਨਾਲ ਫੈਸਲਾ ਕੀਤਾ ਗਿਆ.
ਅੱਜ ਟੀਚਰਸ ਡੇ ਦੇ ਸੰਬੰਧ ਵਿਚ ਸ਼੍ਰੀ ਜਯੋਤੀ ਰਾਓ ਫੂਲੇ ਅਤੇ ਮਾਤਾ ਸਾਵਿਤਰੀ ਬਾਈ ਫੂਲੇ ਵੱਲੋਂ ਸ਼ੋਸ਼ਿਤ ਵਰਗਾਂ ਵਿਚ ਵਿਦਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਭ ਤੋਂ ਪਹਿਲੇ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ. ਕਰਨਾਲ ਅਤੇ ਮੋਗਾ ਵਿਖੇ ਪੁਲਿਸ ਵੱਲੋਂ ਕਿਸਾਨਾਂ ਤੇ ਕੀਤੇ ਗਏ ਤਸ਼ੱਦਦ ਦੀ ਸੋਸਾਇਟੀ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ. ਦੋਨੋ ਧਿਰਾਂ ਸ਼ਾਂਤੀ ਬਣਾਈ ਰੱਖਣ. ਸੋਸਾਇਟੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਕਿਸਾਨਾਂ ਦੀਆਂ ਮੰਗਾਂ ਤੇ ਗੌਰ ਕਰਕੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ. ਮੀਟਿੰਗ ਵਿਚ ਲਾਹੌਰੀ ਰਾਮ ਬਾਲੀ, ਬਲਦੇਵ ਰਾਜ ਭਾਰਦਵਾਜ, ਡਾ. ਰਵੀਕਾਂਤ ਪਾਲ, ਐਡਵੋਕੇਟ ਕੁਲਦੀਪ ਭੱਟੀ, ਤਿਲਕ ਰਾਜ, ਐਡਵੋਕੇਟ ਪਰਮਿੰਦਰ ਸਿੰਘ ਖੁੱਤਣ, ਐਡਵੋਕੇਟ ਹਰਭਜਨ ਸਾਂਪਲਾ ਅਤੇ ਮੈਡਮ ਸੁਦੇਸ਼ ਕਲਿਆਣ, ਜਸਵਿੰਦਰ ਵਰਿਆਣਾ, ਸ਼ੰਕਰ ਨਾਵਧਰੇ, ਰਾਜ ਕੁਮਾਰ ਵਰਿਆਣਾ , ਡਾ. ਜੀਵਨ ਸਹੋਤਾ ਅਤੇ ਰਾਜਿੰਦਰ ਪਟਾਕਾ ਹਾਜਰ ਸਨ. ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿਚ ਦਿੱਤੀ.
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.)
ਫੋਟੋ ਕੈਪਸ਼ਨ: ਮੀਟਿੰਗ ਤੋਂ ਬਾਅਦ ਪ੍ਰਧਾਨ ਸੋਹਨ ਲਾਲ ਸੇਵਾ ਮੁਕਤ ਡੀਪੀਆਈ (ਕਾਲਜਾਂ) ਅਤੇ ਲਾਹੌਰੀ ਰਾਮ ਬਾਲੀ ਹੋਰ ਆਗੂਆਂ ਨਾਲ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ.