ਕਾਬੁਲ (ਸਮਾਜ ਵੀਕਲੀ): ਪਾਕਿਤਸਾਨੀ ਖੁਫ਼ੀਆ ੲੇਜੰਸੀ ਦੇ ਮੁਖੀ ਜਨਰਲ ਫ਼ੈਜ਼ ਹਮੀਦ ਅੱਜ ਅਚਨਚੇਤ ਦੌਰੇ ’ਤੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਪਹੁੰਚੇ। ਇਹ ਜਾਣਕਾਰੀ ਦੋ ਪਾਕਿਸਤਾਨੀ ਅਧਿਕਾਰੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਮੀਡੀਆ ਨਾਲ ਗੱਲਬਾਤ ਕਰਨ ਲਈ ਅਧਿਕਾਰਤ ਨਹੀਂ ਹਨ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਜਨਰਲ ਫ਼ੈਜ਼ ਹਮੀਦ ਨੇ ਤਾਲਿਬਾਨ ਆਗੂਆਂ ਨਾਲ ਕੀ ਗੱਲਬਾਤ ਕੀਤੀ ਪਰ ਤਾਲਿਬਾਨ ’ਤੇ ਪਾਕਿਸਤਾਨੀ ਖ਼ੁਫੀਆ ੲੇਜੰਸੀ ਦਾ ਕਾਫੀ ਪ੍ਰਭਾਵ ਮੰਨਿਆ ਜਾਂਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly