“ਅਸਲੀ ਜੱਟ”

ਸ਼ਾਹਕੋਟੀ ਕਮਲੇਸ਼

(ਸਮਾਜ ਵੀਕਲੀ)

ਸੱਚੋ ਸੱਚ ਮੈਨੂੰ ਦੱਸਿਓ ਜੋ, ਗੀਤਾਂ ਵਿੱਚ ਦਿਖਾਉਂਦੇ ਸੀ।
ਕੀ ਆਹੀ ਸੀ ਉਹ ਜੱਟ ਜੋ, ਅੱਜ ਧਰਨੇ ਲਾਉਂਦੇ ਸੀ।

ਅੱਜ ਦਿੱਸਦੇ ਨਹੀਂ ਜੱਟ ਮੈਨੂੰ, ਜੋ ਹੇਕਾਂ ਲਾ ਲਾ ਗਾਉਂਦੇ ਸੀ।
ਮਾਰਦੇ ਸੀ ਲਲਕਾਰੇ ਤੇ, ਵੱਟ ਮੁੱਛਾਂ ਨੂੰ ਪਾਉਂਦੇ ਸੀ।

ਰੱਖ ਬੰਦੂਕਾਂ ਮੋਢਿਆਂ ਤੇ, ਬੜੇ ਰੌਬ ਨਾਲ ਆਉਂਦੇ ਸੀ।
ਅੱਜ ਕਿਹੜੀ ਗੁਫਾ ਚ ਬਹਿਗੇ, ਜਿਹੜੇ ਭੜਥੂ ਪਾਉਂਦੇ ਸੀ।

ਸੱਚੋ ਸੱਚ ਮੈਨੂੰ ਦੱਸਿਓ ਜੋ, ਗੀਤਾਂ ਵਿੱਚ ਦਿਖਾਉਦੇ ਸੀ।
ਕੀ ਆਹੀ ਸੀ ਉਹ ਜੱਟ ਜੋ, ਅੱਜ ਧਰਨੇ ਲਾਉਂਦੇ ਸੀ।

ਹੱਕਾਂ ਦੇ ਲਈ ਲੜਦੇ, ਸ਼ੜਕਾਂ ਤੇ ਰੋਸ ਜਤਾਉਂਦੇ ਸੀ।
ਭੁੱਖੇ ਰਹਿੰਦੇ ਆਪ ਫਿਰ ਵੀ, ਅੰਨਦਾਤਾ ਕਹਾਉਂਦੇ ਸੀ।

ਸੱਚੋ ਸੱਚ ਮੈਨੂੰ ਦੱਸਿਓ ਜੋ, ਗੀਤਾਂ ਵਿੱਚ ਦਿਖਾਉਦੇ ਸੀ।
ਕੀ ਆਹੀ ਸੀ ਉਹ ਜੱਟ ਜੋ, ਅੱਜ ਧਰਨੇ ਲਾਉਂਦੇ ਸੀ।

ਸ਼ਾਹਕੋਟੀ ਕਮਲੇਸ਼

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਰ ਸੀ ਐਫ ਵਿੱਚ ਸੀ ਬੀ ਆਈ ਵੱਲੋਂ ਮੁੱਖ ਇੰਜੀਨੀਅਰ ਦੇ ਘਰ ਛਾਪਾ
Next articleਜੈ ਜੈ ਕਾਰ ਕਰਾਂ ਗੁਰੂ ਦੀ…..