ਢੱਕ ਮਜਾਰਾ ’ਚ ਸਲਾਨਾ ਛਿੰਝ ਮੇਲਾ ਕਰਵਾਇਆ

ਅੱਪਰਾ, ਸਮਾਜ ਵੀਕਲੀ-ਕਰੀਬੀ ਪਿੰਡ ਢੱਕ ਮਜਾਰਾ ਵਿਖੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਐਨ. ਆਰ. ਆਈ. ਵੀਰਾਂ ਤੇ ਭਗਤ ਮੰਡਲੀ ਦੇ ਸਹਿਯੋਗ ਗੁੱਗਾ ਜਾਹਰ ਪੀਰ ਪ੍ਰਬੰਧਕ ਕਮੇਟੀ ਵਲੋਂ ਸਾਲਾਨਾ ਛਿੰਝ ਮੇਲਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮੂਹ ਸੇਵਾਦਾਰਾਂ ਨੇ ਦੱਸਿਆ ਕਿ ਇਸ ਮੌਕੇ ਰਾਤ ਦੇ ਸਮੇਂ ਜਾਗੋ ਕੱਢੀ ਗਈ, ਦੂਸਰੇ ਦਿਨ ਅਖਾੜਾ ਸਜਾਇਆ ਗਿਆ ਤੇ ਦੁਪਿਹਰ ਦੇ ਸਮੇਂ ਪੁਰਾਤਨ ਅਲਗੋਜ਼ਿਆਂ ਦਾ ਰਾਗ ਕਰਵਾਇਆ ਗਿਆ। ਸ਼ਾਮ ਦੇ ਸਮੇਂ ਕਰਵਾਏ ਗਏ ਕੁਸ਼ਤੀ ਦੰਗਲ ਦੌਰਾਨ ਪਹਿਲੀ ਕੁਸ਼ਤੀ ’ਚ ਛੋਟਾ ਗਨੀ ਹੁਸ਼ਿਆਰਪੁਰ ਤੇ ਦੂਸਰੀ ਕੁਸ਼ਤੀ ਵੱਡਾ ਜੱਸਾ ਬਾਹੜੋਵਾਲ ਜੈਤੂ ਰਿਹਾ।

ਇਸ ਮੌਕੇ ਚੇਲਾ ਗੁਰਦੀਪ ਦੀਪਾ, ਨੰਬਰਦਾਰ ਪ੍ਰੇਮ ਲਾਲ, ਜਸਵਿੰਦਰ ਕੌਰ ਸਰਪੰਚ, ਗੁਰਦਾਵਰ ਸਿੰਘ, ਰਜਿੰਦਰ, ਬਲਵੀਰ ਕੌਰ, ਹਰਬੰਸ ਕੌਰ, ਰੀਨਾ, ਮਨਜੀਤ, ਹਰਜਿੰਦਰ, (ਸਾਰੇ ਮੈਂਬਰ ਪੰਚਾਇਤ), ਮੱਖਣ ਰਾਮ, ਭਜਨ ਲਾਲ, ਜੋਰ ਸਿੰਘ ਬਾਜਵਾ (ਠਾਕੁਰ ਪਰਿਵਾਰ),ਪਲਵਿੰਦਰ ਪਾਲ, ਰਾਮਦੇਵ, ਹਰੀ ਸਿੰਘ, ਦੇਸ ਰਾਜ, ਗੁਰਦਾਵਰ ਰਾਮ, ਨਿਰਮਲ ਰਾਮ, ਜੋਗਾ ਰਾਮ, ਰੂਪ ਸਿੰਘ, ਤਾਰ ਸਿੰਘ, ਪਰਮਜੀਤ ਸਿੰਘ, ਪਰਮਜੀਤ ਪੰਮਾ, ਸੌਨੂੰ ਧਾਮੀ, ਸਤਨਾਮ ਸਿੰਘ, ਟੇਕ, ਨੰਬਰਦਾਰ ਅਮਰੀਕ, ਗੁਰਦਾਵਰ ਸਿੰਘ, ਜੌਨੀ ਬਾਜਵਾ, ਜੈਲ ਰਾਮ, ਰਾਮਾ, ਧਨੀ ਰਾਮ, ਬਿਸ਼ਨ ਪਾਲ ਬਿੱਟੂ, ਰਾਣਾ ਮੁਨੀਮ, ਡਾ. ਪਰਮਜੀਤ ਆਦਿ ਵੀ ਹਾਜ਼ਰ ਸਨ। ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਗਏ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਜ਼ੁਰਗ ਭਾਈਚਾਰੇ ਨੂੰ ਦੁਸ਼ਵਾਰੀਆਂ ਤੋਂ ਮੁਕਤੀ ਕਦੋਂ ?
Next articleਸਿਆਸੀ ਪਾਰਟੀਆਂ ਕਿਸਾਨਾਂ ਦੇ ਭੇਖ ’ਚ ਕਰ ਰਹੀਆਂ ਨੇ ਹਿੰਸਾ: ਰਾਜੇਵਾਲ