(ਸਮਾਜ ਵੀਕਲੀ)
ਚੁੱਪ ਤੋੜੋ ਚੁੱਪ ਯਾਰੋ, ਚੁੱਪ ਮੌਤ ਦੀ ਜ਼ਮੀਰ ਹੁੰਦੀ ਹੈ
ਬਾਅਦੋਂ ਮਰਿਆਂ ਦੇ ਕੀ, ਚੁੱਪ ਖ਼ਾਕ ਅਖੀਰ ਹੁੰਦੀ ਹੈ
ਚੁੱਪ ਤੋੜੋ ਚੁੱਪ—– ——— ———-
ਉਠੋ ਤੇਗ਼ ਬਣ ਤੁਰ ਪਉ ਜਾਬਰ ਹਕੂਮਤਾਂ ਦੇ ਵੱਲ ਨੂੰ
ਕਰਨਾ ਸੁਨਹਿਰਾ ਜੇ ਬਚਾਉਣਾ ਨੇਰਿਆ ਤੋਂ ਕੱਲੵ ਨੂੰ
ਜਿੱਤ ਸੱਚ ਦੀ ਹਮੇਸ਼ਾਂ ਹੀ, ਰੌਸ਼ਨ ਤਕਦੀਰ ਹੁੰਦੀ ਹੈ
ਚੁੱਪ ਤੋੜੋ ਚੁੱਪ ਯਾਰੋ———- ——–
ਅਸੀਂ ਇਸ ਮਿੱਟੀ ਦੇ ਜਾਏ , ਇਸ ਮਿੱਟੀ ਦੇ ਲਈ ਮਰਨਾ
ਤੋਪਾਂ ਲਾਠੀਆਂ ਸੰਗੀਨਾਂ ਤੋਂ, ਅਸੀਂ ਸਿੱਖਿਆ ਨਾ ਡਰਨਾ
ਤਣ ਛਾਤੀਆਂ ਲੜਾਂਗੇ ‘ਕੱਠੇ, ਮੂਰੇ ਲਾਵਾਂਗੇ ਵਹੀਰਾਂ ਨੂੰ
ਚੁੱਪ ਤੋੜੋ ਚੁੱਪ ਯਾਰੋ———– ———-
ਚਿੰਤਨ ਹੈ ਚੇਤਨਾ ਹੋਸ਼ੋ- ਹਵਾਸ਼, ਹੈ ਸੰਵਾਦ ਵੀ ਜੁਬਾਨੀ
ਵੀਰ-ਰਸ ਨਸਾਂ ਚ ਉਬਾਲੇ, ਤੀਰ ਜਿਉਂ ਗੁਰਾਂ ਦੇ ਕਮਾਨੀ
ਨਿਆਂ ਖਾਤਿਰ ਜਾਇਜ਼ ਹੈ, ਆਖਿਰ ਚੁੱਕਣਾ ਸ਼ਮਸ਼ੀਰਾਂ ਨੂੰ
ਚੁੱਪ ਤੋੜੋ ਚੁੱਪ ਯਾਰੋ——- ——————
“ਰੇਤਗੜੵ ” ਹੁਣ ਚੀਖ਼ ਚੁੱਪ ਦੀ, ਦਹਾੜ ,ਦਹਾੜ ਬਣ ਜਾਵੇ
ਚੂਲ ਤਖਤਾਂ ਦੀ ਚੀਖ਼ੇ “ਬਾਲੀ”, ਡਰ ਕੇ ਪਹਾੜ ਛਣ ਜਾਵੇ
ਆਓ ਬਦਲੀਏ ਦਿਸ਼ਾਵਾਂ, ਹੱਥੋਂ-ਮੱਥਿਓਂ ਆਪਾਂ ਲ਼ਕੀਰਾਂ ਨੂੰ
ਚੁੱਪ ਤੋੜੋ ਚੁੱਪ ਯਾਰੋ———————
ਬਲਜਿੰਦਰ ਸਿੰਘ ਬਾਲੀ ਰੇਤਗੜੵ
9465129168
7087629168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly