ਪੈਟਰੋਲ-ਡੀਜ਼ਲ ਦੀਆਂ ਅਸਮਾਨ ਛੂ ਰਹੀਆਂ ਕੀਮਤਾਂ ਨੇ ਲੋਕਾਂ ਦਾ ਕਚੂੰਬਰ ਕੱਢਿਆ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : 1 ਸਿਤੰਬਰ 2021 ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ ਦਾ 62ਵਾਂ ਸਥਾਪਨਾ ਦਿਵਸ ਹੈ ਜੋ ਇੰਡੀਅਨ ਆਇਲ ਕੰਪਨੀ ਅਤੇ ਉਹਨਾਂ ਦੇ ਡੀਲਰ ਸਾਹਿਬਾਨ 62ਵਾਂ ਸਥਾਪਨਾ ਦਿਵਸ ਬੜੇ ਉਤਸ਼ਾਹ ਨਾਲ ਮਨਾ ਰਹੇ ਹਨ। ਨੂਰਮਹਿਲ-ਜੰਡਿਆਲਾ ਰੋਡ, ਪਿੰਡ ਚੂਹੇਕੀ ਵਿਖੇ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਦੇ ਮਾਲਕ, ਸੰਚਾਲਕ, ਸੇਲਜ਼ਮੈਨ ਅਤੇ ਗ੍ਰਾਹਕਾਂ ਨੇ “ਇੰਡੀਅਨ ਆਇਲ ਦਿਵਸ” ਕੇਕ ਕੱਟਕੇ ਮਨਾਇਆ ਅਤੇ ਪੌਦੇ ਲਗਾਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਪੈਟਰੋਲ ਪੰਪ ਨੂੰ ਵੀ ਬੜੇ ਸੁਚੱਜੇ ਤਰੀਕੇ ਨਾਲ ਸਜਾਇਆ ਗਿਆ।
ਇਸ ਖੁਸ਼ੀ ਦੇ ਮੌਕੇ ਪੈਟਰੋਲ ਪੰਪ ਦੀ ਮਾਲਿਕ ਸ਼੍ਰੀਮਤੀ ਬਬਿਤਾ ਸੰਧੂ ਅਤੇ ਮੈਨੇਜਿੰਗ ਡਾਇਰੈਕਟਰ ਲਾਇਨ ਦਿਨਕਰ ਸੰਧੂ ਨੇ ਪਰਮਾਤਮਾ ਪਾਸ ਅਰਦਾਸ ਕਰਦਿਆਂ ਆਪਣੀ ਇੰਡੀਅਨ ਕੰਪਨੀ ਦੇ ਅਫਸਰਾਂ, ਡੀਲਰਾਂ ਅਤੇ ਗ੍ਰਾਹਕਾਂ ਲਈ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਦੇ ਨਾਲ ਨਾਲ ਚੰਗੀ ਸਿਹਤ ਲਈ ਦੁਆਵਾਂ ਮੰਗਦੇ ਹੋਏ ਪੂਰੇ ਵਿਸ਼ਵ ਵਿਚੋਂ ਕੋਰੋਨਾ ਵਰਗੀਆਂ ਹੋਰ ਭੈੜੀਆਂ ਬਿਮਾਰੀਆਂ ਤੋਂ ਮੁਕਤੀ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਪੈਟਰੋਲ-ਡੀਜ਼ਲ ਦੀਆਂ ਅਸਮਾਨ ਛੂਹੰਦੀਆਂ ਕੀਮਤਾਂ ਨੇ ਮੱਧਮ ਵਰਗ ਅਤੇ ਗਰੀਬ ਲੋਕਾਂ ਦਾ ਕਚੂੰਬਰ ਕੱਢ ਦਿੱਤਾ ਹੈ। ਭਾਰਤ ਸਰਕਾਰ ਪੈਟਰੋਲ-ਡੀਜ਼ਲ ਨੂੰ ਜੀ.ਐਸ.ਟੀ ਅਧੀਨ ਲੈਕੇ ਆਵੇ ਅਤੇ ਇੰਡੀਅਨ ਆਇਲ ਕੰਪਨੀ ਦੇ ਡੀਲਰਾਂ ਦੀ ਕਮੀਸ਼ਨ ਵਿੱਚ ਵੀ ਫੌਰੀ ਤੌਰ ਤੇ ਵਾਧਾ ਕਰੇ। ਇਸ ਸਥਾਪਨਾ ਦਿਵਸ ਮੌਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਅਸ਼ੋਕ ਸੰਧੂ ਨੰਬਰਦਾਰ, ਸ਼੍ਰੀਮਤੀ ਬਬਿਤਾ ਸੰਧੂ, ਆਂਚਲ ਸੰਧੂ ਸੋਖਲ, ਦਿਨਕਰ ਸੰਧੂ, ਲਾਇਨ ਸੋਮਿਨਾਂ ਸੰਧੂ, ਹਰੀਸ਼ ਮੈਹਨ ਨੇ ਆਪਣੇ ਹੱਥੀਂ ਪੌਦੇ ਲਗਾਕੇ ਸਮਾਜ ਪ੍ਰਤੀ ਵੀ ਆਪਣਾ ਫਰਜ਼ ਨਿਭਾਇਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly