“ਅਧਿਆਪਕ ਤੇ ਵਿਦਿਆਰਥੀ”

ਸੁਰਜੀਤ ਸਿੰਘ ਲਾਂਬੜਾ

(ਸਮਾਜ ਵੀਕਲੀ)

ਅਧਿਆਪਕ ਵਿਦਿਆਰਥੀ ਦਾ ਰਿਸ਼ਤਾ ਹੈ ਪਾਕ
ਇਸ ਨੂੰ ਮੇਰੇ ਦੋਸਤੋ ਨਾ ਸਮਝਣਾ ਮਜ਼ਾਕ
ਅਧਿਆਪਕ ਵਿਦਿਆਰਥੀ ਦਾ ਗਿਆਨ ਵਧਾਵੇ
ਪੜ੍ਹਨਾ ਲਿਖਣਾ ਤੇ ਜੀਣਾ ਸਿਖਾਵੇ
ਜੋ ਅਧਿਆਪਕ ਦੀ ਆਗਿਆ ‘ਤੇ ਚੱਲੇ
ਉਸ ਦੀ ਜ਼ਿੰਦਗੀ ‘ਚ ਬੱਲੇ ਹੀ ਬੱਲੇ !
ਅਧਿਆਪਕ ਵਿਦਿਆਰਥੀ ਦਾ ਦੂਜਾ ਮਾਂ ਬਾਪ ਹੈ
ਇਸ ਨੂੰ ਗਲਤ ਸਮਝਣਾ ਬੜਾ ਹੀ ਵੱਡਾ ਪਾਪ ਹੈ
ਇਸ ਰਿਸ਼ਤੇ ‘ਚ ਨਹੀਂ ਕੋਈ ਸੌਦਾ
ਜ਼ਿੰਦਗੀ ‘ਚ ਖੁਸ਼ਬੂ ਫੈਲਾਉਂਦਾ ਇਹ ਪੌਦਾ
ਅਧਿਆਪਕ ਜੋ ਰਾਸ਼ਟਰ ਦਾ ਹੈ ਨਿਰਮਾਤਾ
ਵਿਦਿਆਰਥੀ ਲਈ ਹੈ ਵਿੱਦਿਆ ਦਾ ਦਾਤਾ
ਦੋਵੇਂ ਹੀ ਆਪਣੇ ਆਪਣੇ ਫ਼ਰਜ਼ ਨੂੰ ਪਹਿਚਾਣੋ
ਕੀ ਠੀਕ ਹੈ, ਕੀ ਗ਼ਲਤ ਹੈ ਇਸ ਗੱਲ ਨੂੰ ਵੀ ਜਾਣੋ
ਸਮਾਜ ਵਿੱਚ ਰੱਖੋ ਉੱਚਾ ਤੇ ਸੁੱਚਾ ਰੁਤਬਾ
ਕਾਸ਼! ਕੋਈ ਦੋਹਾਂ ਦੇ ਅੰਦਰ ਵੱਸ ਜਾਏ ਫਰਿਸ਼ਤਾ
ਲਾਂਬੜਾ ਨੂੰ ਹਰਦਮ ਰਹਿੰਦੀ ਇਹ ਝਾਕ
ਅਧਿਆਪਕ ਵਿਦਿਆਰਥੀ ਦਾ ਰਿਸ਼ਤਾ ਹੈ ਪਾਕ
ਇਸ ਨੂੰ ਮੇਰੇ ਦੋਸਤੋ ਨਾ ਸਮਝਣਾ ਮਜ਼ਾਕ

ਲੇਖਕ: ਸੁਰਜੀਤ ਸਿੰਘ ਲਾਂਬੜਾ
ਪਿੰਡ: ਦੁੱਗਰੀ
ਜ਼ਿਲ੍ਹਾ: ਲੁਧਿਆਣਾ
ਫੋਨ: 9217790689

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਵੀਹ ਸੌ ਸਤਾਰਾਂ ਬਨਾਮ ਵੀਹ ਸੌ ਬਾਈ
Next articleਅੱਜ ਪਿੰਡ ਛਾਹੜ ਵਿਖੇ ਕਰੋਨਾ ਵੈਕਸੀਨ ਕੈਂਪ ਲਗਾਇਆ ਗਿਆ