ਸ਼ੁਭ ਸਵੇਰ ਦੋਸਤੋ,

(ਸਮਾਜ ਵੀਕਲੀ)

ਜੀਵਨ ਦੇ ਸੰਪੂਰਨ ਆਨੰਦ ਦਾ ਆਧਾਰ ਸਾਡੇ ਵੱਲੋਂ ਬੱਚੇ ਨੂੰ ਬਾਲ ਕਾਲ ਵਿਚ ਪ੍ਰਦਾਨ ਕੀਤੀ ਗਈ ਉਤਸ਼ਾਹ ਭਾਵਨਾ ਅਤੇ ਪ੍ਰੇਰਣਾ ਹੁੰਦੀ ਹੈ। ਇਸ ਉਮਰ ਵਿਚ ਬੱਚੇ ਜੋ ਦੇਖਦੇ ਹਨ ਓਹੀ ਸਾਰੀ ਉਮਰ ਕਰਦੇ ਹਨ। ਇਸ ਅਵਸਥਾ ‘ਚ ਜੀਵਨ ਪ੍ਰਤੀ ਦਿਮਾਗ਼ ਵਿਚ ਬਣਿਆ ਨਕਸ਼ਾ ਸਿਵਿਆਂ ‘ਚ ਜਾ ਕੇ ਰਾਖ ਹੁੰਦਾ ਹੈ। ਬੱਚਿਆਂ ਦੇ ਚਾਰ ਗਹਿਣੇ…

*ਸਾਹਸ* ਦਾ ਮਤਲਬ ਕਿਸੇ ਵੀ ਕਾਰਜ ਨੂੰ ਕਰਨ ਦੀ ਹਿੰਮਤ ਤੋਂ ਹੈ।

*ਸਹਿਣ-ਸ਼ਕਤੀ* ਮਤਲਬ ਮਾਨਸਿਕ ਜਾਂ ਸਰੀਰਕ ਆਏ ਕਿਸੇ ਕਸ਼ਟ, ਰੋਗ, ਚੋਟ ਅਤੇ ਦੁੱਖਾਂ ਨੂੰ ਸਹਿ ਜਾਣ ਦੀ ਸਮਰੱਥਾ ਤੋਂ ਹੈ।

*ਆਤਮ-ਨਿਰਭਰਤਾ* ਦਾ ਮਤਲਬ ਸਾਫ਼ ਹੈ ਕਿ ਹਰ ਕੰਮ ਵਿਚ ਆਪਣੇ ਭਰੋਸੇ ਤੇ ਫੈਸਲਾ ਲੈਣਾ ਤੇ ਸਫ਼ਲਤਾਪੂਰਵਕ ਅੱਗੇ ਵੱਧਣ ਦੀ ਸ਼ਕਤੀ ਦਾ ਨਾਮ ਆਤਮਨਿਰਭਰਤਾ ਹੈ।

*ਆਤਮ-ਨਿਯੰਤਰਣ* ਇਹ ਬਹੁਤ ਹੀ ਜ਼ਿਆਦਾ ਸੰਜੀਦਾ ਵਿਸ਼ਾ ਹੈ, ਕਿ ਆਪਣੀਆਂ ਸਾਰੀਆਂ ਗਿਆਨ ਇੰਦਰੀਆਂ ਨੂੰ ਵੱਸ ਵਿਚ ਕਰਕੇ ਸਿਰਫ਼ ਤੇ ਸਿਰਫ਼ ਆਪਣੇ ਉਦੇਸ਼ ਦੀ ਪੂਰਤੀ ਵਿਚ ਲੱਗੇ ਰਹਿਣਾ।

ਮੈਂ ਅਕਸਰ ਦੇਖਦਾ ਕਿ ਪਰ ਮਾਪਿਆਂ ( ਖਾਸ ਕਰ ਮਾਵਾਂ ) ਵੱਲੋਂ ਬੱਚੇ ਦੇ ਬਚਪਨ ਵਿਚ ਹੀ ਇਨ੍ਹਾਂ ਚਾਰਾਂ ਗਹਿਣਿਆਂ ਉਪਰ ਭੈਅ ਦੀ ਚਾਦਰ ਪਾ ਦਿੱਤੀ ਜਾਂਦੀ ਹੈ। ਜੋ ਅਗਲੇਰੇ ਜੀਵਨ ਵਿਚ ਬੱਚੇ ਨੂੰ ਅਸਫਲਤਾਵਾਂ ਤੋਂ ਅੱਗੇ ਦੇਖਣ ਹੀ ਨਹੀਂ ਦਿੰਦੀ, ਹਾਲਾਂਕਿ ਕਾਮਯਾਬੀ ਡਰ ਤੋਂ ਅੱਗੇ ਹੈ।

ਆਮ ਦੇਖਿਆ ਜਾਂਦਾ ਕਿ ਬੱਚਿਆਂ ਨੂੰ ਆਗਿਆਕਾਰੀ ਬਣਾਉਣ ਲਈ ਕਈ ਮਾਪੇ ਛੋਟੀ ਉਮਰੇ ਅਕਸਰ ਭੂਤਾਂ-ਪ੍ਰੇਤਾਂ, ਦੈਤਾਂ, ਰਾਖਸ਼ਾਂ ਅਤੇ ਪੁਲਿਸ ਦੀਆਂ ਬੇਤੁਕੀਆਂ ਤੇ ਝੂਠੀਆਂ ਕਹਾਣੀਆਂ ਸੁਣਾ ਕੇ ਡਰਾਉਣ ਦੀ ਗ਼ਲਤੀ ਕਰਦੇ ਹਨ। ਬੱਚਿਆਂ ਨੂੰ ਡਰਪੋਕ ਬਣਾਉਣ ਦੀ ਇਸ ਤੋਂ ਵੱਡੀ ਭੁੱਲ ਕੋਈ ਹੋਰ ਹੋ ਹੀ ਨਹੀਂ ਸਕਦੀ। ਸੋ ਕਹਿਣਾ ਮੈਂ ਇਹ ਚਾਹੁੰਦਾ ਹਾਂ ਕਿ ਜੀਵਨ ਤੇ ਰਾਜ ਕਰਨ ਲਈ ਜਿਨਾ ਜਰੂਰੀ ਬੱਚਿਆਂ ਲਈ ‘ਗਿਆਨ’ ਹੈ, ਓਨਾ ਹੀ ਜਰੂਰੀ ਹੁਣ ਸਰੀਰਕ ਤੇ ਪਰਿਵਾਰਕ ਰੱਖਿਆ ਲਈ ਉਨ੍ਹਾਂ ਨੂੰ ਡਾਂਗ-ਸੋਟਾ ਕਰਨਾ ਦੀ ਜਾਂਚ ਦਾ ਆਉਣ ਵੀ ਬਹੁਤ ਜਰੂਰੀ ਹੈ।

ਆਪਾਂ ਤਾਂ ਆਪਣੀ ਤੁਛ ਬੁੱਧੀ ਅਨੁਸਾਰ ਇਹੀ ਦੱਸਿਆ ਧੀ-ਪੁੱਤ ਨੂੰ ਕੇ *ਜੋ ਕੁਝ ਕੁਦਰਤ ਦੇ ਪ੍ਰਕਾਸ਼ ਵਿਚ ਹੈ, ਓਹੀ ਸਭ ਕੁਝ ਅੰਧਕਾਰ ਵਿਚ ਹੈ, ਇਸ ਤੋਂ ਭਿੰਨ ਕੁਝ ਵੀ ਨਹੀਂ ਹੈ, ਸੰਸਾਰ ਅੰਦਰ। ਸਾਡਾ ਅੰਤ ਓਹੀ ਹੋਣਾ ਜੋ ਕੁਦਰਤ ਨੂੰ ਮਨਜੂਰ ਹੋਇਆ!*

ਅੱਜ ਦੀ ਘੜੀ ਖੁਦ ਤੇ, ਨਾਂਹੀ ਬੱਚਿਆਂ ਜਾਂ ਪਰਿਵਾਰ ਦੇ ਮਨ ਤੇ ਅੰਧਕਾਰ ਦਾ ਕੋਈ ਵੀ ਭੈਅ ਨਹੀਂ, ਅਰਦਾਸ ਇਹੋ ਹੈ ਕਿ…ਭਵਿੱਖ ਵਿੱਚ ਵੀ ਕੁਦਰਤ ਇਹੋ ਮੇਹਰਾਂ ਬਣਾਈ ਰੱਖੇ…!

ਹਰਫੂਲ ਭੁੱਲਰ ਮੰਡੀ ਕਲਾਂ 9876870157

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਅਧਿਆਪਕ