ਪਿੰਡ ਭੇਟਾਂ ਵਿਖੇ ਰਣਜੀਤ ਸਿੰਘ ਖੋਜੇਵਾਲ ਵੱਲੋਂ ਅਕਾਲੀ ਵਰਕਰਾਂ ਦੀ ਮੀਟਿੰਗ ਕੀਤੀ ਗਈ

ਹਰਿਆਣਾ ਦੀ ਬੀ ਜੇ ਪੀ ਸਰਕਾਰ ਕਿਸਾਨਾਂ ਤੇ ਤਸ਼ਦੱਦ ਬੰਦ ਕਰ-ਖੋਜੇਵਾਲ

ਕਪੂਰਥਲਾ (ਸਮਾਜ ਵੀਕਲੀ)  (ਕੌੜਾ)-ਪਿੰਡ ਭੇਟਾਂ ਵਿਖੇ ਸ੍ਰ ਪ੍ਰਦੂਮਨ ਸਿੰਘ ਸਿੱਧੂ ਸਾਬਕਾ ਮੈਂਬਰ ਜਿਲਾ ਪ੍ਰੀਸ਼ਦ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਹੋਈ । ਜਿਸ ਵਿੱਚ ਵਿਸ਼ੇਸ਼ ਤੌਰ ਤੇ ਰਣਜੀਤ ਸਿੰਘ ਖੋਜੇਵਾਲ ਮੈਂਬਰ ਪੀ ਏ ਸੀ ਸ੍ਰੋਮਣੀ ਅਕਾਲੀ ਦਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਰਣਜੀਤ ਸਿੰਘ ਖੋਜੇਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰਿਆਣਾ ਦੀ ਬੀ ਜੇ ਪੀ ਸਰਕਾਰ ਕਿਸਾਨਾਂ ਤੇ ਤਸ਼ਦੱਦ ਬੰਦ ਕਰੇ।ਹਰਿਆਣੇ ਵਿੱਚ ਬੀ ਜੇ ਪੀ ਸਰਕਾਰ ਵੱਲੋਂ ਕਿਸਾਨ ਭਰਾਵਾਂ ਤੇ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ ਗਈ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਆਪਣੀ ਜ਼ਿਦ ਛੱਡ ਕੇ ਤਿੰਨੇ ਕਿਸਾਨ ਵਿਰੋਧੀ ਬਿਲ ਰੱਦ ਕਰੇ ਤਾਂ ਜੋ ਆਪਣੀਆ ਜਾਨਾਂ ਗਵਾ ਚੁੱਕੇ ਕਿਸਾਨ ਅਤੇ ਉਂਨਾਂ ਦੇ ਸਾਥੀ ਬੱਚੇ ਬਜ਼ੁਰਗ ਆਪਣਿਆਂ ਘਰਾਂ ਨੂੰ ਵਾਪਸ ਆ ਸਕਣ ।

ਇਸ ਦੌਰਾਨ ਦਲਜੀਤ ਸਿੰਘ ਬਸਰਾ , ਸਰਬਜੀਤ ਸੁੰਘ ਦਿਉਲ, ਅਵਤਾਰ ਸਿੰਘ ਸਰਪੰਚ ,ਰਣਜੀਤ ਸਿੰਘ, ਮਹਿੰਦਰ ਸਿੰਘ ,ਬਲਦੇਵ ਸਿੰਘ ,ਅਮਰੀਕ ਸਿੰਘ ,ਬਲਵਿੰਦਰ ਸਿੰਘ ,ਦਲਵੀਰ ਸਿੰਘ ਸਾਬਕਾ ਸਰਪੰਚ ,ਕੁਲਵਿੰਦਰ ਸਿੰਘ ,ਗੁਰਦੇਵ ਸਿੰਘ ਪੰਚ ,ਭਜਨ ਸਿੰਘ ਪੰਚ, ਪਲਵਿੰਦਰ ਸਿੰਘ ਫੌਜੀ ਪੰਚ ,ਕੁਲਵਿੰਦਰ ਸਿੰਘ ਕਿੰਦਾ ,ਗੁਰਵਿੰਦਰ ਸਿੰਘ ,ਰਣਜੋਧ ਸਿੰਘ ,ਜਤਿੰਦਰਪਾਲ ਸਿੰਘ ,ਜਗਜੀਤ ਸਿੰਘ ,ਪਵਿਤਰ ਸਿੰਘ ਜਸਪ੍ਰੀਤ ਸਿੰਘ ,ਗੁਰਪਾਲ ਸਿੰਘ ,ਬਰਿੰਦਰ ਸਿੰਘ ,ਮਹਿੰਦਰ ਸਿੰਘ ,ਰਵੀ ਪਾਲ ਸਿੰਘ ,ਜਿੰਦਰ ਸਿੰਘ, ਸੰਨੀ ਬੈਂਸ ,ਜੋਬਨਜੀਤ ਸਿੰਘ ਜੋਹਲ ਹਾਜ਼ਰ ਸਨ ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePankaj Kumar Singh takes over as new BSF chief
Next articleमैंनस यूनियन द्वारा हरियाणा में किसानों पर हुऐ लाठीचार्ज की गई