ਬੁੱਧ ਚਿੰਤਨ / ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ)- ਸਮਾਜ ਵਿੱਚ ਨਿੱਤ ਵਾਪਰ ਰਹੀਆਂ ਘਟਨਾਵਾਂ ਨੂੰ ਦੇਖ ਕੇ ਪੰਜਾਬੀ ਕਵੀ ਪਾਸ਼ ਦੀ ਕਵਿਤਾ ਦੀਆਂ ਲਾਈਨਾਂ ਚੇਤੇ ਆ ਰਹੀਆਂ ਹਨ।
” ਵਿੱਦਿਆ ਮਨੁੱਖ ਦਾ ਤੀਜਾ ਨੇਤਰ ਨਹੀਂ ..ਟੀਰ ਹੈ…..!”
ਇਹ ਉਹ ਟੀਰ ਹੈ ਜੋ ਦੇਖਦਾ ਕਿਸੇ ਹੋਰ ਪਾਸੇ ਹੈ ਤੇ ਗੱਲ ਕਿਸੇ ਹੋਰ ਨਾਲ ਕਰਦਾ ਹੈ। ਸੱਤਾ ਦੇ ਦਲਾਲ ਤੇ ਸਰਕਾਰੀ ਮੁਲਾਜ਼ਮ ਇਸ ਵਿੱਦਿਆ ਦਾ ਉਹ ਟੀਰ ਹਨ.. ਜਿਹਨਾਂ ਨੂੰ ਲੋਕ ਨਹੀਂ ਅਫਸਰਸ਼ਾਹੀ ਹੀ ਨਜ਼ਰ ਆਉਦੀ ਹੈ। ਇਹ ਸਰਕਾਰੀ ਮੁਲਾਜ਼ਮ ਸੱਤਾ ਦੀ ਪ੍ਰਕਰਮਾਂ ਸਦੀਆਂ ਤੋਂ ਕਰਦੇ ਅਾ ਰਹੇ ਹਨ।
ਅਖਾਣ ਹੈ…ਕਿ
” ਜਿਸ ਦੀ ਖਾਈਏ ਬਾਜਰੀ
ਉਸ ਦੀ ਭਰੀਏ ਹਾਜ਼ਰੀ ।”
ਹਰ ਸਰਕਾਰੀ ਮੁਲਾਜ਼ਮ ਆਪਣੇ ਉਪਰਲੇ ਨੂੰ ਖੁਸ਼ ਕਰਨ ਲਈ ‘ ਕੁੱਝ ‘ ਵੀ ਕਰ ਸਕਦਾ ਹੈ !
ਇਸ “ਕੁੱਝ ” ਦੇ ਅਰਥ ਬਹੁਤ ਡੂੰਘੇ ਤੇ ਵਿਸ਼ਾਲ ਹਨ। ਤੁਸੀਂ ਸਮਝ ਹੀ ਗਏ ਹੋ….ਭਲਾ ਮੈਂ ਕੀ ਕਿਹਾ ਹੈ?
ਤੁਸੀਂ ਸਰਕਾਰੀ ਮੁਲਾਜ਼ਮ ਸਭ ਜਾਣਦੇ ਹੀ ਹੋ ਕਿ ਬੌਸ ਨੂੰ ਖੁਸ਼ ਕਰਨਾ ਕਿੰਨਾ ਅੌਖਾ ਹੈ ?
ਸੱਤਾ ਦਾ ਬਣਾਇਆ ” ਸੁਪਰ ਕੌਪ ” ਕੇ ਪੀ ਅੈਸ ਗਿੱਲ ਸ਼ਰਾਬ ਤੇ ਸ਼ਬਾਬ ਦਾ ਭੁੱਖੜ ਸੀ। ਉਹ ਕੀ ਕਰਦਾ ਸੀ….ਇਸ ਦੀ ਉਹ ਖੁਦ ਹੀ ਉਦਾਹਰਣ ਬਣਿਆ ਸੀ.. ਜਦੋਂ ਉਸਨੇ ਇਕ ਸਕੱਤਰ ਬੀਬੀ ਦੇ ਨਾਲ….ਬਾਕੀ ਤੁਸੀਂ ਜਾਣਦੇ ਹੋ।
ਜੇ ਬਹੁਤੀ ਜਾਣਕਾਰੀ ਲੈਣੀ ਹੈ ਤਾਂ
ਸਿੱਧੂ ਦਮਦਮੀ ਦੀ ਹੁਣੇ ਆਈ ਕਿਤਾਬ – ਖਬਰ ਖਤਮ – ਪੜ੍ਹ ਲਵੋ !
ਹੁਣ ਤੱਕ ਜੋ ਵੀ ਆਮ ਲੋਕਾਂ ਦੇ ਨਾਲ ਧੱਕਾ ਹੋਇਆ ਜਾ ਹੁੰਦਾ ਹੈ ਇਹ ਵਿੱਦਿਆ ਦਾ ਟੀਰ ਹੀ ਕਰਦਾ ਹੈ ਤੇ ਕਰਵਾਉਦਾ ਰਹੇਗਾ ।
₹₹₹₹
ਤੁਸੀਂ ਸੱਤਰ ਸਾਲ ਤੋਂ ਬਦਲ- ਬਦਲ ਕੇ ਸੱਤਾ ਤੋਂ ਛਿੱਤਰ ਤਾਂ ਖਾ ਰਹੇ ਹੋ। ਸੱਤਧਾਰੀਆਂ ਦੇ ਲਈ ਆਪਣਿਆਂ ਦਾ ਸਿਰ ਪਾੜਦੇ ਹਾਂ । ਚੋਣਾਂ ਵੇਲੇ ਤੁਸੀਂ ਵੇਖਦੇ ਹੀ ਹੋ…ਕੀ ਹੁੰਦਾ ਹੈ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ?
ਪੰਜਾਬ ਤੇ ਦੇਸ਼ ਦੇ ਵਿੱਚ ਇਸ ਵਿੱਦਿਆ ਦੇ ਟੀਰ ਨੇ ਕੀ ਨਹੀਂ ਕੀਤਾ…? ਤੇ ਕੀ ਕਰਵਾਇਆ ?
ਭਲਾ ! ਯਾਦ ਹੈ ਤੁਹਾਨੂੰ ..?
ਨਹੀਂ ਯਾਦ ਤੁਹਾਨੂੰ ਕਿਉਂਕਿ ਤੁਸੀਂ ਤੇ ਗਾਂਧੀ ਦੇ ਤਿੰਨ ਬਾਂਦਰ ਹੋ।
ਤੁਹਾਨੂੰ ਤਾਂ ਸਿਰਫ ਮਤਬਲ ਦਾ ਦਿਖਦਾ ਹੈ .ਸੁਣਦਾ ਹੈ…ਤੇ…
????
ਤੁਸੀਂ ਕਦੇ ਮਨੁੱਖ ਨਹੀਂ ਬਣੇ !
ਉਝ ਮਨੁੱਖ ਹੋਣ ਦਾ ਭਰਮ ਹੈ ਤੁਹਾਨੂੰ ….ਪਰ ਤੁਸੀਂ ਲਾਸ਼ਾਂ ਹੋ…!
ਗਲੀਆਂ ਤੇ ਸੜੀਆਂ….ਮੁਸ਼ਕ ਮਾਰਦੀਆਂ ।
ਤੁਹਾਡੇ ਵਿਚੋਂ ਧਰਮ ਦੀ ..ਜਾਤ ਦੀ…ਵੱਡੇ ਹੋਣ ਦੀ..ਤੇ ਹੋਰ ਪਤਾ ਨਹੀਂ ਕਿਸ ਕਿਸ ਦੀ ਗੰਦੀ ਬੋਅ ਆਉਦੀ ਹੈ….!
ਤੁਹਾਨੂੰ ਬਹੁਤ ਮਾਣ ਹੈ ਕਿ
ਤੁਹਾਡੇ ਪੁਰਖਿਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਤੇ ਉਹਨਾਂ ਨੇ ਵੱਡੇ ਵੱਡੇ ਗ੍ਰੰਥ ਲਿਖੇ.
.ਪਰ ਤੁਸੀਂ ਨਾ ਬਾਪ ਦੀ ਮੰਨੀ…ਤੇ ਨਾ ਗ੍ਰੰਥ ਦੀ ….ਆਪਣੀ ਮਰਜ਼ੀ ਕੀਤੀ ਹੈ….ਪਰ ਫੇਰ ਵੀ ਤੁਸੀਂ ਕਿਵੇਂ ਆਖਦੇ ਹੋ ?
” ਕਿ ਸਾਡਾ ਪਿਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੈ ਤੇ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਾਸੀ ਹਾਂ !”
ਕਦੇ ਮਨ ਅੰਦਰ ਝਾਤੀ ਮਾਰੀ ਹੈ…?
ਦੱਸੋ ….ਜਨਾਬ ? ਬੋਲੋ ਕੁੱਝ …ਕਿਉ ਹੁਣ ਜ਼ੁਬਾਨ ਨੂੰ ਤਾਲਾ ਲੱਗ ਗਿਆ ?
?????
###
ਸੱਤਾ ਦੇ ਦਲਾਲ ਚਿਹਰੇ ਬਦਲ ਬਦਲ ਕੇ ਤੁਹਾਨੂੰ ਲੁੱਟਦੇ ਤੇ ਕੁੱਟਦੇ ਰਹੇ ਹਨ ।
ਜੇ ਤੁਸੀਂ ਕੁੱਝ ਮੰਗਦੇ ਹੋ ਤਾਂ ਕੁੱਟਦੇ ਹਨ।ਪਰ ਤੁਸੀਂ ਛਿੱਤਰ ਖਾ ਕੇ ਵੀ ਯੋਧੇ ਅਖਵਾਉਦੇ ਹੋ। ਧਨ ਹੋ ਤੁਸੀਂ !
ਮਿੱਟੀ ਕੁੱਟਿਆਂ ਤੇ ਭੁਰਿਆ ਵੀ ਮਿੱਟੀ ਹੀ ਰਹਿੰਦੀ ਹੈ ਕਦੇ ਸੋਨਾ ਨਹੀਂ ਬਣਦੀ।
ਭਾਈ ਸਾਹਿਬ ਜੀ..!
ਤੁਹਾਡਾ ਖੂਨ ਏਨਾ ਸਸਤਾ ਕਿਉ ਹੋਇਆ ਹੈ ? ਕਦੇ ਸੋਚਿਆ ਹੈ ? ਕਿ….ਘਾਹੀ ਦਾ ਪੁੱਤ ਕਿਉ ਘਾਹੀ ਹੀ ਰਹਿੰਦਾ ਹੈ ? ਤੁਹਾਨੂੰ ਦੱਸਿਆ ਗਿਆ ਹੈ ਕਿ ਤੁਸੀਂ ਘਾਹੀ ਦੇ ਪੁੱਤ ਘਾਹੀ ਹੀ ਹੋ ਤੇ ਰਹੋਗੇ ।
ਤੁਸੀਂ ਕੁੱਟ ਖਾਣ ਵਾਲੇ ਹੋ…ਤੁਸੀਂ ਕਦੇ ਰਾਜ ਨਹੀਂ ਕਰ ਸਕਦੇ ਤੁਹਾਨੂੰ ਤਾਂ ਪਹਿਲੇ ਹੀ ਦਿਨ ਤੋਂ ਜਾਤ ਪਾਤ ਧਰਮ ਤੇ ਨਸਲ ਵਿੱਚ ਵੰਡ ਦਿੱਤਾ ਜਾਂਦਾ ਹੈ…ਤੁਸੀਂ ਗੱਲਾਂ ਮਨੁੱਖਤਾ ਤੇ ਮਾਨਵਤਾ ਦੀਆਂ ਕਰਦੇ ਹੋ…?
ਕਿਥੇ ਹੈ ਮਨੁੱਖਤਾ ਤੇ ਮਾਨਵਤਾ ?
ਸੱਤਾ ਦੀਆਂ ਪੌੜੀਆਂ ਚੜ੍ਹਦੇ ਰਾਖਸ਼ ਕਦੇ ਵੀ ਮਾਨਵਤਾ ਤੇ ਮਨੁੱਖਤਾ ਦੀ ਗੱਲਾਂ ਨਹੀਂ ਕਰਦੇ..ਉਹ ਤੇ ਤੁਹਾਨੂੰ ਜਿੱਥੇ ਤੁਸੀਂ ਹੋ ਕਿਵੇਂ ਰੱਖਣਾ ਹੈ…ਸੋਚਦੇ ਹਨ
ਛਿੱਤਰਾਂ ਨਾਲ..ਜਾਂ ਕੁੱਝ ਟੁੱਕ ਪਾ ਕੇ..!
ਹਰ ਵਾਰ ਜੇ ਜਿਲਿਆਂ ਵਾਲਾ ਬਾਗ ਹੀ ਦੁਰਹਾਉਣਾ ਹੈ ਫੇਰ ਤੁਸੀਂ ਕਦੇ ਵੀ….ਜਿੱਤ ਨਹੀਂ ਸਕਦੇ।
ਤੁਹਾਡਾ ਖੂਨ ਤੇ ਦੇਹ ਅੈਨੀ ਸਸਤੀ ਨਹੀਂ ਕਿ ਵਿੱਦਿਆ ਦਾ ਤੀਜਾ ਟੀਰ ਤੁਹਾਡੇ ਤੇ ਹਰ ਬਾਰ
ਵਾਰ ਕਰੇ।
ਤੁਸੀਂ ਹਰ ਬਾਰ ਸੀਸ ਭੇਟ ਕਰੋ।
ਕੀ ਮਿਲਿਆ ਹੈ….? ਫਾਂਸੀ ਦੇ ਰੱਸੇ ਚੁੰਮ ਕੇ ਜੇਲ੍ਹ ਵਿੱਚ ਸੜ ਕੇ ?
ਤੁਸੀਂ ਯੋਧਿਆਂ ਦੀਆਂ ਵਾਰਾਂ ਗਾਓ….ਪਰ ਛਿੱਤਰ ਖਾਣ ਲਈ ਨਹੀਂ …ਚੰਗੀ ਜ਼ਿੰਦਗ ਜਿਉਣ ਵਾਸਤੇ ਸਮਾਜਿਕ ਢਾਂਚਾ ਬਦਲੋ…!
ਜਰਾ ਕੁ ਸੋਚੋ ਤੇ ਧਿਆਨ ਧਰੋ
ਵਿਚਾਰ ਕਰੋ?
ਧਰਮ ਸੱਤਾ ਉਤੇ ਚੜਨ ਦੀ ਪੌੜੀ ਹੈ….ਤੁਸੀਂ ਧਰਮ ਨੂੰ ਸਵਰਗ ਦਾ ਮਾਰਗ ਸਮਝਦੇ ਹੋ
ਇਸ ਅੰਧ ਵਿਸਵਾਸ਼ ਦੇ ਵਿਚੋਂ ਬਾਹਰ ਨਿਕਲੋ…. ਧਰਮ ਤੇ ਜਾਤਪਾਤ ਹੀ ਸਭ ਪੁਆੜਿਆਂ ਦੀ ਜੜ੍ਹ ਹੈ। ਦੁਨੀਆ ਉਤੇ ਹਰ ਜੰਗ ਵਿੱਚ ਓਨੇ ਲੋਕ ਨਹੀਂ ਮਰੇ..ਜਿੰਨੇ ਧਰਮ ਦੀ ਜੰਗ ਵਿੱਚ ਮਰੇ ਤੇ ਮਾਰੇ ਗਏ ਹਨ! ਤੀਜਾ ਵਿਸ਼ਵ ਯੁੱਧ ਵੀ ਹੁਣ ਧਰਮ ਦੀ ਆੜ ਹੇਠ ਲੜਿਆ ਜਾਵੇਗਾ । ਜਿਸਦਾ ਆਗਾਜ਼ ਹੋ ਗਿਆ । ਅਫਗਾਨਿਸਤਾਨ ਵਿੱਚ ਅਮਰੀਕਾ ਧਰਮ ਦੀ ਜੰਗ ਛੇੜ ਗਿਆ ਹੈ। ਇਸ ਦੀ ਅੱਗ ਕਿਧਰ ਵੱਧ ਦੀ ਹੈ…ਹਵਾਵਾਂ ਦੀ ਦਸ਼ਾ ਦੱਸੇਗੀ..!
ਤੁਸੀਂ ਸੰਭਲ ਜਾਵੋ….ਲੋਕੋ
ਇਤਿਹਾਸ ਤੋਂ ਸਬਕ ਲਵੋ
ਇਤਿਹਾਸ ਨੂੰ ਸਮਝੋ….
ਕੀ ਖੱਟਿਆ ਤੇ ਗਵਾਇਆ ਹੈ?
##
ਹੁਣ ਤੁਹਾਨੂੰ ਬਚਾਉਣ ਦੇ ਲਈ
ਕਿਸੇ ਗੁਰੂ ਤੇ ਪੀਰ ਨੇ…ਜਾਂ ਭਗਤ ਸਿੰਘ ਨੇ ਨਹੀਂ ਆਉਣਾ..! ਤੁਹਾਨੂੰ ਹੀ ਭਗਤ ਸਿੰਘ ਬਣਨਾ ਪੈਣਾ ਹੈ। ਜਿਉਣ ਲਈ ਨਾ ਕਿ ਫਾਂਸੀ ਦੇ ਰੱਸੇ ਚੁੰਮਣ ਲਈ।
ਬਹੁਤ ਚੁੰਮ ਲੈ ਨੇ ਫਾਂਸੀਆਂ ਦੇ ਰੱਸੇ…ਹੁਣ ਜਿਉਣ ਲਈ ਜਿਉਦੇ ਰਹਿਣ ਲਈ ਸੋਚੋ..!
ਵਿੱਦਿਆ ਦਾ ਤੀਜਾ ਨੇਤਰ
ਤੁਸੀਂ ਬਦਲੋ….
ਵਿੱਦਿਆ ਦਾ ਇਹ ਤੀਜਾ ਨੇਤਰ ਹੁਣ ਅੰਨ੍ਹਾ ਪਣ ਪੈਦਾ ਕਰੇਗਾ ।
ਹੁਣ ਸਰਮਾਏਦਾਰੀ ਹੋਰ ਬੇਮੁਹਾਰ ਹੋਵੇਗੀ…ਵਿੱਦਿਆ ਦੀ ਨਵੀਂ ਨੀਤੀ ਹੋਰ ਵੀ ਖਤਰਨਾਕ ਬਣਾ ਦਿੱਤੀ ਹੈ।
ਪਾਸ਼ ਨੇ ਇਸ ਟੀਰ ਦੀ ਭਵਿੱਖਬਾਣੀ ਪੰਜਾਹ ਸਾਲ ਪਹਿਲਾਂ ਕਰ ਦਿੱਤੀ ਸੀ…ਪਰ ਸਾਨੂੰ ਹੁਣ ਤੱਕ ਸਮਝ ਨਹੀਂ ਲੱਗੀ।… ਉਝ ਅਸੀਂ ਡਿਗਰਧਾਰੀ ਬਣ ਗਏ ਹਾਂ ।
ਜਾਗੋ….ਮੈਕਾਲਿਆ ਦੀ ਸੋਚ ਨੂੰ ਬਦਲਣ ਲਈ…ਉਠੋ..ਜੁੜੋ..ਤੁਰੋ
ਉਡਦੇ ਬਾਜ਼ਾਂ ਦੇ ਮਗਰ….!
ਬੁੱਧ ਸਿੰਘ ਨੀਲੋਂ
94643 70823