ਹਮ ਆਹ ਭੀ ਭਰਤੇ ਹੈਂ ਤੋ, ਹੋ ਜਾਤੇ ਹੈਂ ਬਦਨਾਮ, ਵੋਹ ਕਤਲ ਭੀ ਕਰਤੇ ਹੈਂ ਤੋ ਚਰਚਾ ਨਹੀਂ ਹੋਤਾ: ਤਿਵਾੜੀ

Senior Congress leader and former Union Minister Manish Tewari

ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ’ਚ ਜੀ-23 ਗੁੱਟ ਦੇ ਅਹਿਮ ਆਗੂਆਂ ’ਚ ਸ਼ੁਮਾਰ ਮਨੀਸ਼ ਤਿਵਾੜੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਬਾਰੇ ਹਾਈ ਕਮਾਨ ਦੀ ਖਾਮੋਸ਼ੀ ਤੋਂ ਨਿਰਾਸ਼ ਹਨ। ਸੂਤਰਾਂ ਮੁਤਾਬਕ ਤਿਵਾੜੀ ਨੇ ਕਿਹਾ ਕਿ ਪਿਛਲੇ ਸਾਲ ਅਗਸਤ ’ਚ ਜਦੋਂ ਉਨ੍ਹਾਂ ਦੇ ਗੁੱਟ ਦੇ ਆਗੂਆਂ ਨੇ ਪਾਰਟੀ ਦੀ ਭਲਾਈ ਲਈ ਚਿੱਠੀ ਲਿਖੀ ਸੀ ਤਾਂ ਉਨ੍ਹਾਂ ਨੂੰ ਗੱਦਾਰ ਤੱਕ ਕਰਾਰ ਦਿੱਤਾ ਗਿਆ ਸੀ ਪਰ ਹੁਣ ਸਿੱਧੂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਸੰਸਦ ਮੈਂਬਰ ਨੇ ਉਰਦੂ ਦਾ ਸ਼ੇਅਰ ਸਾਂਝੇ ਕਰਦਿਆਂ ਕਿਹਾ,‘‘ਹਮ ਆਹ ਭੀ ਭਰਤੇ ਹੈਂ ਤੋ ਹੋ ਜਾਤੇ ਹੈਂ ਬਦਨਾਮ, ਵੋਹ ਕਤਲ ਭੀ ਕਰਤੇ ਹੈਂ ਤੋ ਚਰਚਾ ਨਹੀਂ ਹੋਤਾ।’’ ਜ਼ਿਕਰਯੋਗ ਹੈ ਕਿ ਸਿੱਧੂ ਨੇ ਫ਼ੈਸਲੇ ਲੈਣ ਦੀ ਖੁੱਲ੍ਹ ਨਾ ਦੇਣ ’ਤੇ ਇੱਟ ਨਾਲ ਇੱਟ ਖੜਕਾਉਣ ਦਾ ਬਿਆਨ ਦਿੱਤਾ ਹੈ। ਤਿਵਾੜੀ ਨੇ ਸਿੱਧੂ ਦੇ ਬਿਆਨ ਵਾਲਾ ਵੀਡੀਓ ਵੀ ਟਵੀਟ ਕੀਤਾ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੰਘੂ ਮੋਰਚੇ ਵਿੱਚ ਸ਼ਾਮਲ ਕਿਸਾਨਾਂ ਵੱਲੋਂ ਕੇਐੱਮਪੀ ਐਕਸਪ੍ਰੈੱਸਵੇਅ ਜਾਮ
Next articleਪ੍ਰੈੱਸ ਸਿਆਸੀ ਤੇ ਆਰਥਿਕ ਪ੍ਰਭਾਵ ਤੋਂ ਮੁਕਤ ਹੋਵੇ: ਚੰਦਰਚੂੜ