ਯੋਗ

ਵੀਰਪਾਲ ਕੌਰ ਭੱਠਲ

(ਸਮਾਜ ਵੀਕਲੀ)

ਉੱਠੋ ਕਰੋ ਨਿੱਤ ਸੈਰ ਸਵੇਰੇ।
ਦਾਦਾ ਜੀ ਕਹਿੰਦੇ ਨੇ ਮੇਰੇ ।
ਸੂਰਜ ਚੜਨ ਤੋਂ ਪਹਿਲਾਂ ਉੱਠੋ,
ਆਲਸ ਬੱਚਿਓ ਦੂਰ ਭਜਾਓ।
ਰੋਗਮੁਕਤ ਹੋ ਜਾਊ ਸਰੀਰ,
ਯੋਗ ਨੂੰ ਜ਼ਿੰਦਗੀ ਵਿੱਚ ਅਪਣਾਓ ।

ਖਾਓ ਸਿਉ ,ਸੰਤਰਾ, ਅਨਾਰ ਮਸੱਮੀ।
ਗਰਮੀ ਦੇ ਵਿੱਚ ਪੀਓ ਬ੍ਰਹਮੀ।
ਸਭ ਤੋਂ ਬੇਹਤਰ ਨਿੰਬੂ ਪਾਣੀ ,
ਪੀ ਕੇ ਠੰਡ ਕਾਲਜੇ ਪਾਓ।
ਰੋਗਮੁਕਤ ਹੋ ਜਾਊ ਸਰੀਰ ,
ਯੋਗ ਨੂੰ ਜ਼ਿੰਦਗੀ ਵਿੱਚ ਅਪਣਾਓ ।

ਭਿਉ ਕੇ ਕੱਚੇ ਛੋਲੇ ਖਾਓ ।
ਫਾਸਟਫੂਡ ਨੂੰ ਮੂੰਹ ਨਾ ਲਾਓ।
ਹੈ ਚਾਹ ਕੌਫੀ ਵੀ ਹਾਨੀਕਾਰਕ,
ਦੁੱਧ ਪੀਣ ਦੀ ਆਦਤ ਪਾਓ ।
ਰੋਗਮੁਕਤ ਹੋ ਜਾਊ ਸਰੀਰ ,
ਯੋਗ ਨੂੰ ਜ਼ਿੰਦਗੀ ਵਿੱਚ ਅਪਣਾਓ ।

ਹੋ ਸਮਝਦਾਰ ਉਂਝ ਤੁਸੀਂ ਬਥੇਰੇ ।
ਕੁਦਰਤ ਦੇ ਵਿੱਚ ਗੁਣ ਨੇ ਜਿਹੜੇ ।
ਆਕਸੀਜਨ ਸਾਨੂੰ ਮੁੱਲ ਨਹੀਂ ਮਿਲਣੀ ,
“ਵੀਰਪਾਲ” ਘਰਾਂ ਵਿੱਚ ਰੁੱਖ ਲਗਾਓ ।
ਰੋਗਮੁਕਤ ਹੋ ਜਾਓ ਸਰੀਰ ,
ਯੋਗ ਨੂੰ ਜ਼ਿੰਦਗੀ ਵਿੱਚ ਅਪਣਾਓ ।

ਵੀਰਪਾਲ” ਕੌਰ ਭੱਠਲ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੇਹਰੇ
Next articleਰੋਮੀ ਦਾ ਗੀਤ ਮ੍ਹਾਰੀ ਬੋਲੀ – Puadhi Hip-hop ਰਿਲੀਜ਼