ਲੰਡਨ (ਸਮਾਜ ਵੀਕਲੀ): ਜੀ-7 ਦੇਸ਼ਾਂ ਦੇ ਆਗੂਆਂ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਅਫ਼ਗਾਨਿਸਤਾਨ ਵਿੱਚੋਂ ਵਿਦੇਸ਼ੀਆਂ ਅਤੇ ਅਫ਼ਗਾਨ ਭਾਈਵਾਲਾਂ ਨੂੰ ਸੁਰੱਖਿਅਤ ਕੱਢਣਾ ਫੌਰੀ ਤਰਜੀਹ ਹੈ। ਜੀ-7 ਆਗੂਆਂ ਨੇ ਅੱਜ ਹੰਗਾਮੀ ਵਰਚੁਅਲ ਮੀਟਿੰਗ ਮਗਰੋਂ ਸਾਂਝੇ ਬਿਆਨ ਵਿੱਚ ਇਹ ਗੱਲ ਕਹੀ। ਮੀਟਿੰਗ ਦੀ ਪ੍ਰਧਾਨਗੀ ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕੀਤੀ ਸੀ। ਉਨ੍ਹਾਂ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੀ-7 ਆਗੂ ਤਾਲਿਬਾਨ ਨਾਲ ਭਵਿੱਖੀ ਸਬੰਧਾਂ ਨੂੰ ਲੈ ਕੇ ‘ਵਿਉਂਤਬੰਦੀ’ ਉਲੀਕਣ ਲਈ ਸਹਿਮਤ ਹੋਏ ਹਨ।
ਹਾਲਾਂਕਿ, ਸਾਂਝੇ ਬਿਆਨ ਤੋਂ ਸੰਕੇਤ ਮਿਲਦਾ ਹੈ ਕਿ ਅਮਰੀਕੀ ਫ਼ੌਜ ਦੀ ਅਫ਼ਗਾਨਿਸਤਾਨ ’ਚੋਂ ਵਾਪਸੀ ਦੀ ਸਮਾਂ ਸੀਮਾ 31 ਅਗਸਤ ਤੋਂ ਅੱਗੇ ਵਧਾਉਣ ਸਬੰਧੀ ਸਮਝੌਤਾ ਅਸਫਲ ਰਿਹਾ ਹੈ। ਜੌਹਨਸਾਨ ਨੇ ਐਲਾਨ ਕੀਤਾ ਕਿ ਜੀ-7 ਦੇਸ਼ਾਂ ਦੀ ਇੱਕੋ ਇੱਕ ਸ਼ਰਤ ਹੈ ਕਿ ਤਾਲਿਬਾਨ ਨੂੰ ਤੈਅ ਸਮਾਂ ਸੀਮਾ ਤੋਂ ਪਹਿਲਾਂ ਉਨ੍ਹਾਂ ਲੋਕਾਂ ਦੇ ਸੁਰੱਖਿਅਤ ਬਾਹਰ ਕੱਢੇ ਜਾਣ ਦੀ ਗਾਰੰਟੀ ਦੇਣੀ ਚਾਹੀਦੀ ਹੈ, ਜੋ ਅਫ਼ਗਾਨਿਸਤਾਨ ਵਿੱਚੋਂ ਜਾਣਾ ਚਾਹੁੰਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly