ਕੈਪਟਨ ਵੱਲੋਂ ਛੋਟੇ ਫਲ ਤੇ ਸਬਜ਼ੀ ਵਿਕਰੇਤਾਵਾਂ ਨੂੰ ਮੰਡੀ ਦੇ ਖ਼ਰਚਿਆਂ ਤੋਂ ਛੋਟ

ਚੰਡੀਗੜ੍ਹ (ਸਮਾਜ ਵੀਕਲੀ):  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀਆਂ ਸਬਜ਼ੀ ਮੰਡੀਆਂ ਵਿੱਚ ਪ੍ਰਚੂਨ ਵਿੱਚ ਫਲ ਤੇ ਸਬਜ਼ੀਆਂ ਵੇਚਣ ਵਾਲੇ ਛੋਟੇ ਵਿਕਰੇਤਾਵਾਂ ਨੂੰ ਮੰਡੀ ਖ਼ਰਚਿਆਂ ਤੋਂ ਛੋਟ ਦਿੱਤੀ ਹੈ, ਜੋ ਵਿੱਤੀ ਸਾਲ ਦੇ ਅਗਲੇ ਸੱਤ ਮਹੀਨਿਆਂ ਤੱਕ ਜਾਰੀ ਰਹੇਗੀ। ਇੱਕ ਅਧਿਕਾਰਤ ਬਿਆਨ ਮੁਤਾਬਕ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੱਲੋਂ ਇੱਕ ਮੀਟਿੰਗ ਦੌਰਾਨ ਇਹ ਮੁੱਦਾ ਉਠਾਇਆ ਗਿਆ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਛੋਟੇ ਵਿਕਰੇਤਾਵਾਂ ਨੂੰ ਪ੍ਰਚੂਨ ਮੰਡੀਆਂ ਨੂੰ ਵਰਤਣ ਦੀ ਲਾਗਤ ਤੋਂ ਪਹਿਲੀ ਸਤੰਬਰ 2021 ਤੋਂ 31 ਮਾਰਚ 2022 ਤੱਕ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ।

ਲਾਲ ਸਿੰਘ ਮੁਤਾਬਕ ਛੋਟੇ ਵਿਕਰੇਤਾਵਾਂ ਨੂੰ ਇਹ ਰਾਹਤ ਦੇਣ ਨਾਲ ਪੰਜਾਬ ਮੰਡੀ ਬੋਰਡ ’ਤੇ 12 ਕਰੋੜ ਰੁਪਏ ਦਾ ਬੋਝ ਪਵੇਗਾ। ਮਾਰਕਿਟ ਕਮੇਟੀਆਂ ਮੰਡੀਆਂ ਦਾ ਢਾਂਚਾ ਵਰਤਣ ਲਈ ਠੇਕੇਦਾਰਾਂ ਰਾਹੀਂ ਖ਼ਰਚੇ ਵਸੂਲਦੀਆਂ ਹਨ। ਕੁੱਲ 27 ਮਾਰਕਿਟ ਕਮੇਟੀਆਂ ਨੇ ਈ-ਟੈਂਡਰਿੰਗ ਰਾਹੀਂ ਮੰਡੀਆਂ ਦੀ ਫ਼ੀਸ ਵਸੂਲੀ ਦੇ ਠੇਕੇ ਦਿੱਤੇ ਹੋਏ ਹਨ, ਜਦੋਂਕਿ ਰੇਹੜੀ-ਫੜ੍ਹੀ ਵਾਲਿਆਂ ਨੂੰ ਸਹੂਲਤ ਦੇਣ ਲਈ ਕਮੇਟੀਆਂ ਨਿੱਜੀ ਤੌਰ ’ਤੇ ਖ਼ਰਚੇ ਵਸੂਲਦੀਆਂ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੰਨੇ ਦੇ ਭਾਅ ’ਚ ਵਾਧੇ ਮਗਰੋਂ ਕਿਸਾਨਾਂ ਨੇ ਸੰਘਰਸ਼ ਵਾਪਸ ਲਿਆ
Next articleਊਧਵ ਠਾਕਰੇ ਖ਼ਿਲਾਫ਼ ਬਿਆਨ: ਕੇਂਦਰੀ ਮੰਤਰੀ ਰਾਣੇ ਗ੍ਰਿਫ਼ਤਾਰ, ਜ਼ਮਾਨਤ ਮਿਲੀ