(ਸਮਾਜ ਵੀਕਲੀ)
ਨਾਸਾ ਨਾਹੀਂ ਬ੍ਰਹਿਮੰਡ ਦੀ ਸਾਰ ਜਾਣੇ,
ਜਿੱਥੇ ਸਾਡੇ ਰਿਸ਼ੀ-ਮੁਨੀ ਜਾਵੰਦੇ ਸੀ।
ਇੱਕ ਸੌ ਅੱਠ ਦਾ ਭਾਵ ਬ੍ਰਹਮ-ਗਿਆਨੀ,
ਬ੍ਰਹਮ-ਵੇਤਾ ਉਹ ਤਦੇ ਕਹਾਵੰਦੇ ਸੀ।
ਚੰਦ-ਮੰਗਲ ਸੀ ਉਨ੍ਹਾਂ ਦੇ ਢਾਈ ਕਦਮੀਂ,
ਟਹਿਲਣ ਗਏ ਉੱਥੇ ਹੱਗ ਆਵੰਦੇ ਸੀ।
ਰਿਸ਼ੀ-ਮੁਨੀ ਕੁੱਲ ਸਾਇੰਸ ਦੇ ਜਨਮਦਾਤਾ,
ਜਦੋਂ ਜੀ ਚਾਹੇ ਯੁੱਗ ਪਲਟਾਵੰਦੇ ਸੀ।
ਸਾਡੇ ਵੇਦ-ਪੁਰਾਣਾਂ ‘ਚੋਂ ਕਰ ਚੋਰੀ,
ਮੰਗਲ-ਯਾਨ ਬਣਾਇਆ ਨਾਸਾ ਵਾਲ਼ਿਆਂ ਨੇ।
ਸਾਡੇ ਵਿਗਿਆਨ ਥੀਂ ਲੈ ਗਿਆਨ ਸਾਰਾ,
ਹੁਣ ਹੈ ਘਰ ਸਜਾਇਆ ਨਾਸਾ ਵਾਲ਼ਿਆਂ ਨੇ।
ਸਰਬਜੀਤ ਸਿੰਘ ਘੁੰਮਣ
ਕੈਨੇਡਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly