ਇਸਤਰੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਬੀਬੀ ਕਾਲੜਾ ਵੱਲੋਂ ਰਣਜੀਤ ਸਿੰਘ ਖੋਜੇਵਾਲ ਸਨਮਾਨਿਤ

100 ਸਾਲ ਪੁਰਾਣੀ ਪੰਜਾਬੀਆਂ ਦੀ ਆਪਣੀ ਪਾਰਟੀ ਹੀ ਪੰਜਾਬ ਦੇ ਸਾਰੇ ਮਸਲੇ ਹੱਲ ਕਰਨ ਦੇ ਸਮਰੱਥ —-ਖੋਜੇਵਾਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕਪੂਰਥਲੇ ਦਾ ਵਿਕਾਸ ਹਰ ਵਾਰੀ ਮੀਂਹ ਵਿੱਚ ਡੁੱਬ ਜਾਂਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰਣਜੀਤ ਖੋਜੇਵਾਲ ਨੇ ਸ਼੍ਰੋਮਣੀ ਅਕਾਲੀ ਦਲ ਵੱਲੋ ਮਾਡਲ ਟਾਊਨ ਕਪੂਰਥਲਾ ਵਿੱਚ ਇਸਤਰੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਬੀਬੀ ਬਲਜਿੰਦਰ ਕੌਰ ਕਾਲੜਾ ਜੀ ਦੇ ਗ੍ਰਹਿ ਵਿਖੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾ ਦੀ ਮੀਟਿੰਗ ਦੌਰਾਨ ਕੀਤਾ। ਉਹਨਾਂ ਕਿਹਾ ਕਿ 100 ਸਾਲ ਪੁਰਾਣੀ ਪੰਜਾਬੀਆਂ ਦੀ ਆਪਣੀ ਪਾਰਟੀ ਹੀ ਪੰਜਾਬ ਦੇ ਸਾਰੇ ਮਸਲੇ ਹੱਲ ਕਰਨ ਦੇ ਸਮਰੱਥ ਹੈ।

ਉਹਨਾਂ ਨੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਸਰਕਾਰ ਆੳਣ ਤੇ ਗੰਨਾ ਕਿਸਾਨਾਂ ਦਾ ਸਮਰਥਨ ਮੁੱਲ 380 ਰੁਪਏ ਕਰਨ ਦਾ ਸਵਾਗਤ ਕੀਤਾ ਅਤੇ ਪੰਜਾਬ ਸਰਕਾਰ ਤੋਂ ਕਿਸਾਨਾਂ ਦੀਆ ਬਾਕੀ ਰਹਿੰਦੀਆਂ ਮੰਗਾ ਵੀ ਜਲਦੀ ਮੰਨਣ ਦੀ ਮੰਗ ਕੀਤੀ। ਰੱਖੜੀ ਦੇ ਪਵਿੱਤਰ ਤਿਓਹਾਰ ਮੌਕੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਹੋਰ ਮਜ਼ਬੂਤ ਹੋਣ ਦੀ ਕਾਮਨਾ ਕੀਤੀ।ਇਸ ਤੋਂ ਪਹਿਲਾਂ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਣਜੀਤ ਸਿੰਘ ਖੋਜੇਵਾਲ ਨੂੰ ਮੈਂਬਰ ਪੀ ਏ ਸੀ ਬਣਨ ਤੇ ਦਲਵਿੰਦਰ ਸਿੰਘ ਸਿੱਧੂ ਦਲਜੀਤ ਸਿੰਘ ਬਸਰਾ ਹਰਦੇਵ ਸਿੰਘ ਢੋਟ ਸੁਖਵਿੰਦਰ ਸਿੰਘ ਪਰਦੀਪ ਸਿੰਘ ਲਵੀ ਕੌਂਸਲਰ ਦੀ ਹਾਜਰੀ ਵਿੱਚ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤੇ ਸੀਨੀਅਰ ਅਕਾਲੀ ਆਗੂ ਬੀਬੀ ਹਰਜੀਤ ਕੋਰ ਸਤਯੁਗੀ, ਰਾਜਿੰਦਰ ਸਿੰਘ ਧੰਜਲ ਸਾਬਕਾ ਕੌਂਸਲਰ, ਪਰਦੀਪ ਸਿੰਘ ਲਵੀ ਕੋਸਲਰ , ਬੀਬੀ ਗੋਗੀ, ਸੋਨੀਆਂ , ਰਣਜੀਤ ਕੋਰ, ਬਲਜਿੰਦਰ ਕੋਰ ਧੰਜਲ , ਰਾਜ ਕੋਰ,ਚੰਨੋ, ਵੈਸ਼ਾਲੀ, ਮਨਜਿੰਦਰ ਕੋਰ ਖਾਲਸਾ, ਦਲਵਿੰਦਰ ਕੋਰ , ਰਾਜਵਿੰਦਰ ਕੋਰ ,ਸੋਨੀਆਂ ਸ਼ਰਮਾ ਅਮਨਦੀਪ ਕੋਰ , ਹਰਦੀਪ ਕੋਰ , ਮਨਦੀਪ ਕੋਰ ,ਗਗਨ , ਪ੍ਰਭਜੋਤ ਕੋਰ, ਟਵਿੰਕਲ , ਸਰਬਜੀਤ ਸਿੰਘ ਦਿਉਲ , ਸੰਨੀ ਬੈਂਸ , ਜੋਬਨਜੀਤ ਸਿੰਘ ਜੋਹਲ ਹਾਜ਼ਰ ਸਨ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਮ ਬਸ਼ਰ ਦੀ ਪਰਵਾਜ਼
Next articleNational Motorcycle Championship: Double delight for Rajini, Jagan