ਰੱਖੜੀ ਬੰਨ੍ਹਾ ਲੈ ਵੀਰਨਾਂ

ਕੁਲਵੰਤ ਸੈਦੋਕੇ

(ਸਮਾਜ ਵੀਕਲੀ)

ਸੁੱਖ ਨਾਲ ਆਇਆ
ਅੱਜ ਰੱਖੜੀ ਦਾ ਦਿਨ,….
ਵੇ ਮੈਂ ਰੱਜ-ਰੱਜ ਸ਼ਗਨ ਮਨਾਵਾਂ।
ਲੈ ਰੱਖੜੀ ਬੰਨ੍ਹਾ ਲੈ ਵੀਰਨਾਂ ,
ਤੈਨੂੰ ਲੱਗਣ ਨਾ ਤੱਤੀਆਂ ਹਵਾਵਾਂ।
ਲੈ ਗੁਟ ‘ਤੇ ਸਜਾ ਲੈ ਵੀਰਨਾਂ ….

ਭੈਣਾਂ ਦਿਲੋਂ ਭਾਈਆਂ ਦੀ, ਲੋੜ ਦੀਆਂ ਸੁਖ ਨੇ।
ਖੁਸ਼ ਰਹਿਣ ਪੇਕੇ ਭਾਵੇਂ ਜ਼ਿੰਦਗੀ ‘ਚ ਦੁੱਖ ਨੇ।
ਰਹਿਣ ਤੱਕਦੀਆਂ ਵੀਰ ਦੀਆਂ ਰਾਹਵਾਂ।
ਲੈ ਰੱਖੜੀ ਬੰਨ੍ਹਾ ਲੈ ਵੀਰਨਾਂ ,
ਤੈਨੂੰ ਲੱਗਣ ਨਾ ਤੱਤੀਆਂ ਹਵਾਵਾਂ।
ਲੈ ਗੁਟ ‘ਤੇ ਸਜਾ ਲੈ ਵੀਰਨਾਂ …..

ਕੱਚੇ ਧਾਗੇ ਵਿੱਚ ਪਿਆਰ ਭੈਣ ਦਾ ਸਮਾ ਗਿਆ।
ਮੋਹ ਮਾਮੇ- ਭਾਣਜਿਆਂ ‘ਚ ਦੁੱਗਣਾ ਵਧਾ ਗਿਆ।
ਭੱਜੇ ਨਾਨਕੀਂ ਨੇ ਆਉਂਦੇ ਨਾਲ ਚਾਵਾਂ
ਲੈ ਰੱਖੜੀ ਬੰਨ੍ਹਾ ਲੈ ਵੀਰਨਾਂ,
ਤੈਨੂੰ ਲੱਗਣ ਨਾ ਤੱਤੀਆਂ ਹਵਾਵਾਂ।
ਲੈ ਗੁਟ ‘ਤੇ ਸਜਾ ਲੈ ਵੀਰਨਾਂ…

ਯੁੱਗ-ਯੁੱਗ ਜੀਅ ਮੇਰੇ ਵੀਰ ਅੰਮੀ ਜਾਇਆ ਵੇ।
ਬਾਬਲ ਦੇ ਘਰ ਦਾ ਤੂੰ ਬੂਟਾ ਘਣਾਂ ਛਾਇਆ ਵੇ।
ਰੱਬ ਕੋਲੋਂ ਮੰਗਾਂ ਤੇਰੀਆਂ ਦੁਆਵਾਂ।
ਲੈ ਰੱਖੜੀ ਬੰਨ੍ਹਾ ਲੈ ਵੀਰਨਾਂ,
ਤੈਨੂੰ ਲੱਗਣ ਨਾ ਤੱਤੀਆਂ ਹਵਾਵਾਂ।
ਲੈ ਗੁਟ ‘ਤੇ ਸਜਾ ਲੈ ਵੀਰਨਾਂ….

ਸੱਚਾ-ਸੁਚਾ ਰਿਸ਼ਤਾ ਏ ਹੁੰਦਾ ਵੀਰ ਭੈਣ ਦਾ।
ਭੈਣਾਂ ਨੂੰ ਵੀ ਚਾਅ ਹੁੰਦਾ ਵੀਰ-ਵੀਰ ਕਹਿਣ ਦਾ।
ਘੁੱਗ ਵਸੇ “ਸੈਦੋ ਪਿੰਡ” ਵੇ ਭਰਾਵਾ।
ਲੈ ਰੱਖੜੀ ਬੰਨ੍ਹਾ ਲੈ ਵੀਰਨਾਂ,
ਤੈਨੂੰ ਲੱਗਣ ਨਾ ਤੱਤੀਆਂ ਹਵਾਵਾਂ।
ਲੈ ਰੱਖੜੀ ਸਜਾ ਲੈ ਵੀਰਨਾਂ…

ਕੁਲਵੰਤ ਸਿੰਘ ਸੈਦੋਕੇ
ਮੋ: 7889172043

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਉਂ ਬਣਦੇ ਨੇ ਸਾਹਿਤ ਦੇ ‘ਡਾਕਟਰ’, ਪੀ ਐਚ ਡੀ. ਦੀ ਘਪਲੇਬਾਜ਼ੀ – ਬੁੱਧ ਸਿੰਘ ਨੀਲੋਂ
Next articleਗਾਇਕ ਨਛੱਤਰ ਗਿੱਲ ਦਾ ਟਰੈਕ “ਕੱਲ੍ਹ ਦੀ ਗੱਲ” ਜਲਦ ਹੋਵੇਗਾ ਰਿਲੀਜ਼ – ਗੁਰਮਿੰਦਰ ਕੈਂਡੋਵਾਲ