ਅੱਪਰਾ, ਸਮਾਜ ਵੀਕਲੀ- ਸਰਵਰ ਸਖੀ ਸੁਲਤਾਨ ਲੱਖ ਦਾਤਾ ਲਾਲਾ ਵਾਲਾ ਪੀਰ ਮੁਹੱਲਾ ਭਾਈ ਮੇਹਰ ਚੰਦ ਗਲੀ ਲਾਲਾਂ ਵਾਲੀ ਪਿੰਡ ਅੱਪਰਾ ਵਿਖੇ ਪਿੰਡ ਵਾਸੀਆਂ, ਗ੍ਰਾਮ ਪੰਚਾਇਤ ਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ 18 ਅਗਸਤ ਨੂੰ ਜੋੜ ਮੇਲਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਚਾਹ ਪਕੌੜੇ ਦਾ ਲੰਗਰ ਲਗਾਇਆ ਗਿਆ। 11 ਵਜੇ ਝੰਡੇ ਦੀ ਰਸਮ ਭੋਲੀ ਮੰਹਤ ਬੰਗਿਆਂ ਵਾਲੇ ਤੇ ਸਮੂਹ ਸੇਵਾਦਾਰਾਂ ਨੇ ਨਿਭਾਈ। ਉਪਰੰਤਦੁਪਿਹਰ ਨੂੰ ਲੰਗਰ ਵਰਤਾਇਆ ਗਿਆ ਤੇ ਰਾਤ ਦੇ ਸਮੇਂ ਤੋਤਾ ਕੱਵਾਲ ਜਗਤਪੁਰ ਵਾਲੇ, ਸਪਨਾ ਜਲੰਧਰ ਨੱਕਾਲ ਪਾਰਟੀ ਨੇ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਵੱਡੀ ਗਿਣਤੀ ’ਚ ਸੇਵਾਦਾਰ ਤੇ ਇਲਾਕਾ ਵਾਸੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly