ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਇਸ ਮੌਕੇ ਤੇ ਪ੍ਰਿੰਸੀਪਲ ਸਿਸਟਰ ਜੈਸੀ, ਸਿਸਟਰ ਸੰਗੀਤਾ ਅਤੇ ਸਿਸਟਰ ਸੰਧਿਆ ਵੱਲੋਂ ਝੰਡਾ ਲਹਿਰਾਇਆ ਗਿਆ ।ਪ੍ਰਿੰਸੀਪਲ ਸਿਸਟਰ ਵੱਲੋਂ ਸੁਤੰਤਰਤਾ ਦਿਵਸ ਤੇ ਇੱਕਜੁੱਟ ਹੋ ਕੇ ਕੰਮ ਕਰਨ ਤੇ ਆਪਣੇ ਫਰਜ਼ਾਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਮਿਸ ਨਿਸ਼ਾ ਵੱਲੋਂ ਨਿਭਾਈ ਗਈ। ਅਧਿਆਪਕਾਂ ਦੁਆਰਾ ਰਾਸ਼ਟਰੀ ਗਾਣ ਗਾਇਆ ਗਿਆ ।ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੁਤੰਤਰਤਾ ਦਿਵਸ ਨਾਲ ਸਬੰਧੀ ਸੰਬੰਧਿਤ ਭਾਸ਼ਣ ,ਕਵਿਤਾ ,ਨ੍ਰਿਤ ਆਦਿ ਪੇਸ਼ ਕੀਤੇ ਗਏ ।ਇਸ ਮੌਕੇ ਤੇ ਟੀਚਿੰਗ ਸਟਾਫ ਮੈਡਮ ਰਾਜਵਿੰਦਰ ਕੌਰ ,ਪਵਨ ਦੀਪ ਕੌਰ , ਨਿਸ਼ਾ,ਮਮਤਾ,ਨਿਸ਼ਾ ਧਾਰੀਵਾਲ , ਰਜਨੀ ਬਾਲਾ,ਲਵਪ੍ਰੀਤ ਕੌਰ ,ਮਲਕੀਤ ਕੌਰ, ਇੰਦਰਜੀਤ ਕੌਰ ,ਵਿਕਰਮ ਸਰ ਅਤੇ ਨਾਲ ਹੀ ਨਾਨ-ਟੀਚਿੰਗ ਸਟਾਫ ਦੇ ਸਾਰੇ ਮੈਂਬਰ ਹਾਜਰ ਸਨ। ਸੁਤੰਤਰਤਾ ਦਿਵਸ ਸਮਾਰੋਹ ਦੀ ਸਮਾਪਤੀ ਤੋਂ ਬਾਅਦ ਪ੍ਰਿੰਸੀਪਲ ਸਿਸਟਰ ਵੱਲੋਂ ਸਭ ਨੂੰ ਮਠਿਆਈ ਵੰਡੀ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly