ਜਲੰਧਰ (ਕੁਲਦੀਪ ਚੂੰਬਰ) (ਸਮਾਜ ਵੀਕਲੀ):- ਪ੍ਰਸਿੱਧ ਗਾਇਕ ਆਰ ਡੀ ਸਾਗਰ ਤੇ ਅਮਨ ਥਾਂਦੀ ਬਹੁਤ ਹੀ ਜਲਦ ਆਪਣਾ ਨਵਾਂ ਟਰੈਕ “ਰਾਂਝਾ” ਲੈ ਕੇ ਸਰੋਤਿਆਂ ਦੇ ਰੂਬਰੂ ਹੋ ਰਹੇ ਹਨ । ਇਹ ਜਾਣਕਾਰੀ ਦਿੰਦਿਆਂ ਸ. ਹਰੀ ਸਿੰਘ ਦੁਬਈ ਨੇ ਦੱਸਿਆ ਕਿ ਇਸ “ਰਾਂਝਾ” ਟਰੈਕ ਨੂੰ ਮਾਹੀ ਮਿੱਠਾਪੁਰੀਆ ਕਨੇਡਾ ਨੇ ਕਲਮਬੰਦ ਕੀਤਾ ਹੈ ਜਦਕਿ ਇਸ ਦਾ ਸੰਗੀਤ ਕੁਲਵੰਤ ਕਲੇਰ ਦਾ ਹੈ । ਵੀਡੀਓ ਰਿੱਕ ਬੋਪਾਰਾਏ ਨੇ ਬਾਕਮਾਲ ਤਰੀਕੇ ਨਾਲ ਤਿਆਰ ਕੀਤਾ ਹੈ । ਦੀਪ ਅਲਾਚੌਰੀਆ ਦੀ ਪੇਸ਼ਕਸ਼ ਵਿੱਚ ਇਸ ਟਰੈਕ ਨੂੰ ਡਰੀਮ ਰਿਕਾਰਡਸ ਪੰਜਾਬ ਵੱਲੋਂ ਵਰਲਡ ਲੈਵਲ ਤੇ ਬਹੁਤ ਹੀ ਜਲਦ ਰਿਲੀਜ਼ ਕਰ ਦਿੱਤਾ ਜਾਵੇਗਾ ।
ਗਾਇਕ ਆਰ ਡੀ ਸਾਗਰ ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਅਤੇ ਧਾਰਮਿਕ ਟਰੈਕ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ ।ਇਸ “ਰਾਂਝਾ” ਟਰੈਕ ਨਾਲ ਉਹ ਗਾਇਕੀ ਖੇਤਰ ਵਿੱਚ ਇੱਕ ਨਿਵੇਕਲੀ ਤੇ ਨਵੀਂ ਦਿਸ਼ਾ ਨਾਲ ਸਰੋਤਿਆਂ ਦੇ ਦਿਲਾਂ ਤੇ ਦਸਤਕ ਦੇਵੇਗਾ । ਟਰੈਕ ਲਈ ਜਿੱਪੀ ਮੰਮਣ ਯੂ ਕੇ, ਹਰੀ ਸਿੰਘ ਅਜਮਾਨ, ਜਸਵੰਤ ਬੰਗਾ ਯੂਐਸਏ, ਜੱਸੀ ਬੰਗਾ ਯੂਐਸਏ ,ਅਸ਼ੋਕ ਮਾਹੀ ਯੂਐਸਏ, ਧੀਰਜ ਕੁਮਾਰ ਯੂਐਸਏ ,ਮਨਜੀਤ ਸਹਰਾ ਯੂਐਸਏ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਹੈ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly