ਅੱਗ ਦਾ ਮੌਸਮ

ਅਮਰਜੀਤ ਸਿੰਘ ਅਮਨੀਤ  

(ਸਮਾਜ ਵੀਕਲੀ)

ਪੱਤਝੜ ਆਈ
ਉਹ ਪੱਤ- ਪੱਤ ਝੜ ਗਏ
ਸਰਦ ਹਵਾ ਚਲਦੀ ਰਹੀ
ਚਲਦੀ ਰਹੀ
ਉਹ ਸਭ ਜਰ ਗਏ
ਫਿਰ ਆਈ ਬਹਾਰ
ਉਹ ਕਰੂੰਬਲਾਂ ਹੋ ਕੇ ਫੁੱਟ ਪਏ
ਪੰਛੀ ਜਿਵੇਂ ਚਹਿਕ ਪਏ
ਉਹ ਜਾਪਣ ਜਿਵੇਂ ਮਹਿਕ ਪਏ
ਫਿਰ ਰੋਹੀਆਂ ਆਈਆਂ
ਜੜ੍ਹਾਂ ਜਿਵੇਂ ਤਰਿਹਾਈਆਂ
ਪਰ ਉਹ ਗਏ ਵੰਡੇਂਦੇ ਛਾਵਾਂ
ਫਿਰ ਜਿਵੇਂ ਹਨੇਰ ਗਰਦੀ ਛਾ ਗਈ
ਜੰਗਲ ‘ਚ ਅੱਗ ਲਾ ਗਈ
ਪੈਰਾਂ ਵਾਲ਼ੇ ਸਭ ਨੱਸ ਗਏ
ਖੰਭਾਂ ਵਾਲ਼ੇ ਸਭ ਉੱਡ ਗਏ

ਪਰ ਉਹ ਰੁੱਖ
ਬਿਨਾਂ ਬਾਹਵਾਂ ਦੇ
ਬਿਨਾਂ ਭਰਾਵਾਂ ਦੇ
ਬਿਨਾਂ ਕਿਸੇ ਦੀਆਂ ਛਾਵਾਂ ਦੇ
ਬਿਨਾਂ ਹੌਕਿਆਂ ਹਾਵਾਂ ਦੇ
ਖਲੋਤੇ ਰਹੇ ਚੁੱਪਚਾਪ
ਜੰਗਲ ਦੀ ਅੱਗ ਦੇ ਅੱਗੇ
ਜਾਣਦੇ ਸਨ ਉਹ
ਕਿ ਇਹ ਵੀ ਹੈ ਇੱਕ ਮੌਸਮ
ਤੇ ਮੌਸਮਾਂ ਵਾਂਗ ਲੰਘ ਜਾਵੇਗਾ।
—*—*—*—*—
ਅਮਰਜੀਤ ਸਿੰਘ ਅਮਨੀਤ
8872266066
: ** ਮਾਰੂਥਲ ਦੀ ਹੋਂਦ **

ਮੈਨੂੰ ਨਹੀਂ ਲੱਗਦਾ
ਤੂੰ ਕਦੇ ਥਲ ਵੇਖਿਆ ਹੋਵੇ

ਮੈਨੂੰ ਨਹੀਂ ਲੱਗਦਾ ਤੂੰ ਕਦੇ
ਥਲ ਦੀ ਪਿਆਸ ਦਾ
ਉਂਝ ਹੀ ਅੰਦਾਜ਼ਾ ਲਾਇਆ ਹੋਵੇ

ਤੇਰਾ ਥਲ ਨੂੰ ਨਾ ਵੇਖਣਾ
ਜਾਂ ਉਹਦੀ ਪਿਆਸ ਬਾਰੇ ਨਾ ਸੋਚਣਾ
ਤੇਰੇ ਸੁਭਾਅ ਦਾ ਇੱਕ ਹਿੱਸਾ ਹੋਵੇਗਾ
ਪਰ ਇਹ ਇੱਕ ਹੀ ਹਿੱਸਾ
ਥਲ ਦੀ ਕੁੱਲ ਹੋਂਦ ਹੈ।

ਅਮਰਜੀਤ ਸਿੰਘ ਅਮਨੀਤ
8872266066

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਮੜੀ ਦੇ ਰੋਗ ਅਤੇ ਲੱਛਣ ਅਤੇ ਘਰੇਲੂ ਇਲਾਜ-
Next articleਕਿਰਤ ਮੰਡੀ ‘ਚ ਬੱਚਿਆਂ ਦਾ ਸ਼ੋਸ਼ਣ