ਪੰਜਾਬ ਸਵੀਟਸ ਦੀਆਂ ਦੇਸੀ ਘੀ ਦੀ ਮਠਿਆਈਆਂ ਤੇ ਬੰਗਾਲੀ ਸਵੀਟਸ ਬਣੀਆਂ ਪਹਿਲੀ ਪਸੰਦ

ਨਵੇਂ ਸ਼ੋਅਰੂਮ 'ਚ ਜਾਣਕਾਰੀ ਦਿੰਦੇ ਹੋਏ ਮਨਜੀਤ ਸਿੰਘ , ਮਨਪ੍ਰੀਤ ਸਿੰਘ , ਤਰਸੇਮ ਸਿੰਘ ਆਦਿ (ਸੋਢੀ )

ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਸੋਢੀ ) ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਤਲਵੰਡੀ ਪੁਲ ਚੌਕ ਨੇੜੇ ਸਵਰਗੀ ਸ੍ਰ. ਗੁਰਨਾਮ ਸਿੰਘ ਪਿੰਡ ਸਰਦੁੱਲਾਪੁਰ ਵਾਲਿਆਂ ਵੱਲੋਂ ਕਾਫੀ ਸਮਾਂ ਪਹਿਲਾਂ ਖੋਹਲੀ ਗਈ ਮਿਠਿਆਈਆਂ ਦੀ ਦੁਕਾਨ ਪੰਜਾਬ ਸਵੀਟਸ (ਸਰਦੁੱਲਾ ਪੁਰੀਆਂ ਦੀ ਹੱਟੀ ) ਦੇ ਨਵੇਂ ਬਣਾਏ ਗਏ ਵੱਡੇ ਤੇ ਸ਼ਾਨਦਾਰ ਸ਼ੋਅਰੂਮ ਵਿਚ ਅਜਾਦੀ ਦਿਹਾੜੇ ਤੇ ਰੱਖੜੀ ਦੇ ਤਿਉਹਾਰ ਦੇ ਮੱਦੇਨਜਰ ਜਿੱਥੇ 51 ਪ੍ਰਕਾਰ ਦੀਆਂ ਵੱਖ ਵੱਖ ਮਿਠਿਆਈਆਂ ਤੇ ਹੋਰ ਆਈਟਮਾਂ ਦੇ ਨਾਲ ਫਾਸਟ ਫੂਡ , ਬੇਕਰੀ, ਮਿਲਕ ਕੇਕ , ਆਈਸ ਕਰੀਮ ਤੇ ਕੁਲਫੀ ਆਦਿ ਦੀ ਸਰਵਿਸ ਸ਼ੁਰੂ ਕੀਤੀ ਗਈ ਹੈ ।ਜਿਨ੍ਹਾਂ ਵਿਚੋਂ ਦੇਸੀ ਘੀ ਦੀਆਂ ਬਣੀਆਂ ਮਿਠਿਆਈਆਂ ਤੇ ਬੰਗਾਲੀ ਸਵੀਟਸ ਲੋਕਾਂ ਦੀ ਪਹਿਲੀ ਪਸੰਦ ਬਣੀਆਂ ਹੋਈਆਂ ਹਨ ।

ਰੱਖੜੀ ਦੇ ਆ ਰਹੇ ਤਿਉਹਾਰ ਕਾਰਨ ਵੱਖ ਵੱਖ ਤਰ੍ਹਾਂ ਦੀ ਮਿਠਿਆਈ ਖਰੀਦਣ ਵਾਲੇ ਗਾਹਕਾਂ ਦੀ ਸਰਦੁੱਲਾ ਪੁਰੀਆਂ ਦੀ ਇਸ ਪੁਰਾਤਨ ਹੱਟੀ ਤੇ ਲਗਾਤਾਰ ਤਾਂਤਾ ਲੱਗਾ ਹੋਇਆ ਹੈ । ਹੋਰ ਜਾਣਕਾਰੀ ਦਿੰਦੇ ਹੋਏ ਪੰਜਾਬ ਸਵੀਟਸ ਦੇ ਮਾਲਕ ਮੁਖਤਿਆਰ ਸਿੰਘ , ਮਨਜੀਤ ਸਿੰਘ ,ਮਨਪ੍ਰੀਤ ਸਿੰਘ , ਸੁਖਵਿੰਦਰ ਸਿੰਘ, ਤਰਸੇਮ ਸਿੰਘ , ਅਮਨ ਕਟਾਰੀਆ , ਜੀਵਨ ਯੂ.ਐਸ.ਏ. ਨੇ ਸਾਂਝੇ ਤੌਰ ਤੇ ਦੱਸਿਆ ਕਿ ਇਹ ਸਾਰਾ ਕਾਰੋਬਾਰ ਸਵਰਗੀ ਸ੍ਰ. ਗੁਰਨਾਮ ਸਿੰਘ ਦੀ ਕੀਤੀ ਹੋਈ ਮਿਹਨਤ ਦਾ ਨਤੀਜਾ ਹੈ । ਉਨ੍ਹਾਂ ਕਿਹਾ ਕਿ ਸ਼ੁੱਧ ਦੁੱਧ ਤੇ ਦੇਸੀ ਘਿਓ ਦੀਆਂ ਬਣਾਈਆਂ ਮਿਠਿਆਈਆਂ ਤੇ ਦੁੱਧ ਵਾਲੀ ਆਈਸ ਕਰੀਮ ਦੀ ਵਿਸ਼ੇਸ਼ ਮੰਗ ਹੈ । ਮਨਪ੍ਰੀਤ ਸਿੰਘ ਨੇ ਮਨਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਹਰ ਤਰ੍ਹਾਂ ਦੇ ਦਿਨ ਤਿਉਹਾਰ ਦੇ ਇਲਾਵਾ ਵਿਅਾਹ , ਮੰਗਣੀ ਤੇ ਹੋਰ ਸਮਾਗਮਾਂ ਲਈ ਵੀ ਹਰ ਤਰ੍ਹਾਂ ਦੀਆਂ ਮਿਠਿਆਈਆਂ ਤੇ ਫਾਸਟ ਫੂਡ ਦਾ ਸਮਾਨ ਤਿਆਰ ਕੀਤਾ ਜਾਂਦਾ ਹੈ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article75 ਵੇਂ ਅਜ਼ਾਦੀ ਦਿਹਾੜੇ ਤੇ ਸ਼ਾਨਦਾਰ ਸੇਵਾਵਾਂ ਲਈ ਜੁਗਰਾਜਪਾਲ ਸਿੰਘ ਸਾਹੀ ਸਨਮਾਨਿਤ
Next articleਪਿੰਡ ਕੱਸੋਚਾਹਲ ਵਿਖੇ ਰਣਜੀਤ ਸਿੰਘ ਖੋਜੇਵਾਲ ਨੂੰ ਸਨਮਾਨਿਤ ਕੀਤਾ