(ਸਮਾਜ ਵੀਕਲੀ)
ਨਾ ਅਵਤਾਰਾਂ ,ਚਮਤਕਾਰਾਂ ਦਾ
ਅੱਜ ਯੁੱਗ ਹੈ ਅਵਿਸ਼ਕਾਰਾਂ ਦਾ
ਨਾ ਲਾਠੀ ਨਾ ਤਲਵਾਰਾਂ ਦਾ
ਯੁੱਗ ਪਰਮਾਣੂ ਹਥਿਆਰਾਂ ਦਾ
ਨਾ ਘੋੜੇ ਦਾ ਨਾਂ ਟਾਂਗੇ ਦਾ
ਯੁੱਗ ਅੱਜ ਲਗਜ਼ਰੀ ਕਾਰਾਂ ਦਾ
ਨਾ ਤਾਕਤ ਦਾ ਨਾ ਮਿਹਨਤ ਦਾ
ਯੁੱਗ ਕੰਪਿਊਟਰ ਦੇ ਮਾਹਰਾਂ ਦਾ
ਨਾ ਪੂਜਾ ਦਾ ਨਾਂ ਭਗਤੀ ਦਾ
ਯੁੱਗ ਅੱਜ ਹੈ ਪੱਬਾਂ ਬਾਰਾਂ ਦਾ
ਨਾ ਕਵਿਤਾ ਦਾ ਨਾ ਕਿਤਾਬਾਂ ਦਾ
ਯੁੱਗ ਹੈ ਫਿਲਮੀ ਕਲਾਕਾਰਾਂ ਦਾ
ਨਾ ਧਰਮਾਂ ਦਾ ਨਾ ਭਰਮਾਂ ਦਾ
ਯੁੱਗ ਬਿੰਦਰਾ ਸੋਚ ਵਿਚਾਰਾਂ ਦਾ
ਬਿੰਦਰ ਸਾਹਿਤ ਚਲੇੈਲੇ ਵਾਲਾ
00393278159218
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly