ਆਜ਼ਾਦੀ

ਜਸਪਾਲ ਜੱਸੀ

(ਸਮਾਜ ਵੀਕਲੀ)

ਚਲੋ ਇਹ ਆਜ਼ਾਦੀ ਵੀ,
ਸਾਨੂੰ ਪ੍ਰਵਾਨ ਐ।
ਪੂਰਨ ਆਜ਼ਾਦੀ ਦਾ,
ਕਦੋਂ ਐਲਾਨ ਐ ?
ਭਗਤ ਸਿੰਘ ਰਾਤੀਂ ਸੀ,
ਕੁਝ ਕਹਿ ਰਿਹਾ।
ਇਸ ਆਜ਼ਾਦੀ ਦਾ ,
ਮਤਲਬ ਦੱਸ ਕੀ ਰਿਹਾ !
ਕੋਲ ਖੜ੍ਹਾ ਸੁਖਦੇਵ,
ਉੱਚੀ ਬੋਲਿਆ।
ਕੀਹਨੇ-ਕੀਹਨੇ,
ਸਾਨੂੰ ਦੱਸੋ ਗੌਲਿਆ ?
ਰਾਜਗੁਰੂ ਮਿੱਠਾ ਜਾ,
ਹਾਸਾ ਹੱਸਿਆ।
ਗੁਲਾਮੀ ਦਾ ਮਾਦਾ,
ਇਹਨਾਂ ਵਿਚ ਵੱਸਿਆ।
ਇਹ ਜਾਤਾਂ-ਪਾਤਾਂ,
ਧਰਮਾਂ ਵਿਚ ਵੰਡੇ ਰਹੇ।
ਸਾਨੂੰ ਇਕੱਠੇ ਦੇਖ ਕੇ,
ਨਾ ਖ਼ੁਸ਼ ਹੋਏ।
ਇਹਨਾਂ ਤੋਂ ਚੰਗਾ ਤਾਂ,
ਫ਼ਾਂਸੀ ਫੰਦਾ ਸੀ।
ਜਾਤ, ਧਰਮ ਨਹੀਂ ਪੁੱਛਿਆ,
ਕਿੰਨਾ ਚੰਗਾ ਸੀ।
ਬੇ-ਸ਼ਰਮੀ ਦੇ ਕੇ ਤਿੰਨੋਂ,
ਚਾਲੇ ਪਾ ਗਏ,
ਤਿੰਨ ਰੰਗਾਂ ਦੇ ਮਤਲਬ,
ਸੀ ਸਮਝਾ ਗਏ।

ਜਸਪਾਲ ਜੱਸੀ
9463321125

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਲਾਹਵਾਂ ਮਿਲਦੀਆਂ ਨੇ
Next articleਬੇਵਸੀ