(ਸਮਾਜ ਵੀਕਲੀ)
ਪਾਣੀ ਦੀ ਘੁਟ ਮਿਲਦੀ ਨਹੀਂ ਪਿਆਸੇ ਨੂੰ
ਰੱਜਿਆਂ ਨੂੰ ਦੁੱਧ ਤੇ ਚਾਵਾਂ ਮਿਲਦੀਆਂ ਨੇ
ਸਾਥ ਕੋਈ ਨਾ ਦੇਂਦਾ ਔਖੇ ਸਮਿਆਂ ਵਿੱਚ
ਮੰਗੀਏ ਕੁਝ ਤਾਂ ਬਸ ਸਲਾਹਵਾਂ ਮਿਲਦੀਆਂ ਨੇ
ਬਚਪਨ ਰੁੱਤੇ ਜਿਸਦੇ ਸਿਰ ਤੋਂ ਬਾਪ ਮਰੇ
ਓਸ ਬੱਚੇ ਦੇ ਸਿਰ ਉੱਤੇ ਹੱਥ ਕੌਣ ਧਰੇ
ਦੁਨੀਆਂ ਦੀ ਹਰ ਸ਼ੈ ਨੂੰ ਵੇਚਣ ਮਗਰੋਂ ਵੀ
ਕਿਸੇ ਹੱਟ ਤੋਂ ਮੁੱਲ ਨਾ ਮਾਵਾਂ ਮਿਲਦੀਆਂ ਨੇ
ਆਦਮ ਜਾਤ ਤੇ ਚਲਦਾ ਰਾਜ ਕਸਾਈਆਂ ਦਾ
ਭਾਈਆਂ ਕੋਲ਼ੋਂ ਕਤਲ ਕਰਾਉਂਦੇ ਭਾਈਆਂ ਦਾ
ਨਜ਼ਰ ਜਿਥੋਂ ਤੱਕ ਜਾਵੇ ਜੱਗ ਦੀ ਭੀੜ ਅੰਦਰ
ਹਰ ਪਾਸੇ ਖ਼ੁਦਗਰਜ਼ ਨਿਗਵਾਂ ਮਿਲਦੀਆਂ ਨੇ
ਪਿਆਰ ਸੱਚਾ ਲੱਭਦਾ ਬਸ ਅਫਸਾਨੇ ਵਿੱਚ
ਭੁੱਖ ਜਿਸਮਾਂ ਦੀ ਚਲਦੀ ਏਸ ਜ਼ਮਾਨੇ ਵਿੱਚ
ਦਾਆ ਲਾਉਣ ਨੂੰ ਕਾਹਲਾ ਹਰ ਇਕ ਦਿਲ ਐਥੇ
ਵਫ਼ਾ ਦੇ ਬਦਲੇ ਸਿਰਫ਼ ਜ਼ਫ਼ਾਵਾਂ ਮਿਲਦੀਆਂ ਨੇ
ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ 8194958011
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly