(ਸਮਾਜ ਵੀਕਲੀ)
ਫੜਿਆ ਗਿਆ ਜੋ ਚੋਰ ਹੈ
ਜੋ ਨਹੀਂ ਫੜ ਹੋਇਆ ਸਾਧ
ਸਾਰੇ ਹੀ ਇੱਥੇ ਬਾਬੇ ਨੇ
ਕੋਈ ਸੁੱਚਾ ਨਹੀਂ ਜਨਾਬ
ਆਪਣਾ ਸੱਚ ਤਾਂ ਕੱਛ ਵਿੱਚ
ਹੈ ਦੂਜੇ ਦਾ ਹੱਥ ਰਾਜ
ਪੈਸਾ ਫੇਕ ਤਮਾਸ਼ਾ ਵੇਖ ਦੇ
ਆਉਂਦੇ ਕੰਜਰ ਕਿਥੇ ਬਾਜ
ਆਪਣੀ ਧੀ ਦੇ ਵਰਗੀ ਨਾਲ ਵੀ
ਭੋਰਨ ਠਰਕ ਨਬਾਬ
ਜੀਹਦੀ ਆਪਣੀ ਨੀਅਤ ਸਾਫ਼ ਨਹੀਂ
ਉਹ ਕਹਿੰਦਾ ਸਮਾਂ ਖ਼ਰਾਬ
ਬਈ ਅੰਦਰਖ਼ਾਤੇ ਚੱਲਦੀ
ਸ਼ਬਾਬ ਦੇ ਨਾਲ ਸ਼ਰਾਬ
ਮੂੰਗੀ ਮਸਰੀ ਕਿਹੜਾ ਰੋਜ਼ ਖਾਂਦਾ
ਤੁਸੀਂ ਲਾ ਲਓ ਆਪ ਹਿਸਾਬ
ਵੀਰਪਾਲ ਭੱਠਲ ‘ਸੱਚ ਲਿਖਦੀ
ਲੈਂਦਾ ਹਰ ਕੋਈ ਇੱਥੇ ਸਵਾਦ
ਗੱਲ ਕਈਆਂ ਨੂੰ ਮੇਰੀ ਚੁੱਭੂਗੀ
ਕਿਉਂਕਿ ਦਿੱਤਾ ਖੋਲ੍ਹ ਮੈਂ ਰਾਜ
ਝੂਠ ਤਾਂ ਮੈਂ ਕੁਝ ਲਿਖਿਆ ਨਹੀਂ
ਸਭ ਲਿਖਿਆ ਸੱਚ ਜਨਾਬ
ਗੱਲ ਲੱਗੇ ਫੇਰ ਵੀ ਗਲਤ ਜੇ
ਦੇ ਸਕਦੇ ਹੋ ਜਵਾਬ
ਮੈਨੂੰ ਗੌਰ ਨਾਲ ਪੜ੍ਹਨ ਵਾਲਿਆਂ ਦਾ
ਤਹਿ ਦਿਲੋਂ ਕਰਾਂ ਧੰਨਵਾਦ
ਵੀਰਪਾਲ ਕੌਰ ਭੱਠਲ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly