ਇਕ ਬੋਲ ਕੇ ਖਾਲੀ ਕਰੀ ਜਾਂਦਾ !
ਦੂਜਾ ਸੁਣ ਕੇ ਸਭ ਭਰੀ ਜਾਂਦਾ !
ਇੱਕ ਬੇੜੀ ਤੇ ਬੈਠੇ ਦਾ ਦਿਲ ਡੁੱਬਦਾ,
ਤੇ ਦੂਜਾ ਕੱਚੇ ਤੇ ਵੀ ਤਰੀ ਜਾਂਦਾ !
ਇੱਕ ਜੰਗ ਦੇ ਵਿੱਚ ਬੇਖ਼ੌਫ ਘੁੰਮੇ ,
ਦੂਜਾ ਘਰ ਬੈਠੇ ਵੀ ਡਰੀ ਜਾਂਦਾ !
ਇੱਕ ਹੁੰਦੇ-ਸੁੰਦੇ ਵੀ ਕੁੱਝ ਨਾ ਕਰੇ ,
ਦੂਜਾ ਕੁੱਝ ਨਾ ਹੁੰਦਿਆ ਵੀ ਕਰੀ ਜਾਂਦਾ !
ਇੱਕ ਅਣਖ ਦੀ ਖਾਤਿਰ ਕੁਰਬਾਨ ਹੁੰਦਾ ,
ਤੇ ਦੂਜੇ ਦਾ ਨੀਵੀਂ ਪਾ ਕੇ ਵੀ ਸਰੀ ਜਾਂਦਾ !
ਇੱਕ ਲੱਖ ਵਾਰ ਡਿੱਗਣ ਤੇ ਵੀ ਨਾ ਹਾਰੇ ,
ਤੇ ਦੂਜਾ ਬਿਨ ਡਿੱਗਿਆਂ ਹੀ ਹਰੀ ਜਾਂਦਾ !
“ਮਲਕੀਤ” ਮਰ ਕੇ ਜਿਉਦਾਂ ਰਹੇ ਸਦਾ ,
ਪਰ “ਮੀਤ” ਜਿਓਦੇਂ ਜੀ ਹੀ ਮਰੀ ਜਾਂਦਾ
ਮਲਕੀਤ ਮੀਤ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly