(ਸਮਾਜ ਵੀਕਲੀ)
ਪੂਰੇ ਵਿਸ਼ਵ ਦੀ ਜਵਾਨੀ ਨੂੰ ਖੇਡ ਭਾਵਨਾ ਦਾ ਜਨੂੰਨ ਚੜ੍ਹਿਆ ਹੋਇਆ ਹੈ ਜੋ ਬਹੁਤ ਹੀ ਸੋਹਣੀ ਗੱਲ ਹੈ, ਜਿਸ ਤੋਂ ਅਸੀਂ ਨਰੋਏ ਸਮਾਜ ਦੀ ਉਮੀਦ ਲਗਾ ਸਕਦੇ ਹਾਂ।
ਸਾਡੀ ਸਿਹਤ ਸਾਡੇ ਕੋਲੇ ਇੱਕ ਅਦਭੁੱਤ ਉਪਕਰਣ ਹੈ ਜੋ ਕੁਦਰਤ ਨੇ ਸਾਨੂੰ ਬਤੌਰ ਵਰਦਾਨ ਬਖਸ਼ਿਸ਼ ਕੀਤਾ ਹੈ। ਇੱਕ ਗੱਲ ਅਸੀਂ ਹਮੇਸ਼ਾਂ ਯਾਦ ਰੱਖੀਏ ਕਿ…ਇਹ ਸਰੀਰ ਸਾਡਾ ਤਾਂ ਹੈ ਪਰ ਅਸੀਂ ਇਸਦੇ ਮਾਲਿਕ ਨਹੀਂ ਹਾਂ। ਇਹ ਸਾਡੇ ਕੋਲ ਕੁਦਰਤ ਦੀ ਇੱਕ ਅਮਾਨਤ ਹੈ। ਅਸੀਂ ਜੋ ਕੁਝ ਵੀ ਕਰ ਰਹੇ ਹਾਂ, ਸਿਰਫ਼ ਸਰੀਰ ( ਸਿਹਤ ) ਕਾਰਨ ਹੀ ਕਰ ਰਹੇ ਹਾਂ।
ਸਾਡੀ ਸਿਹਤ ਹੀ ਸਾਡਾ ਵਡਮੁੱਲਾ ਧਨ ਹੈ। ਪਰ ਅਸੀਂ ਆਪਣੀ ਤੰਦਰੁਸਤੀ ਲਈ ਆਪਣੇ ਸਰੀਰ ਨੂੰ ਕਿੰਨਾ ਸਮਾਂ ਦਿੰਦੇ ਹਾਂ? ਇਹ ਬਹੁਤ ਹੀ ਪੇਚੀਦਾ ਤੇ ਗੁੰਝਲਦਾਰ ਸਵਾਲ ਹੈ, ਪਰ ਹੈ ਬੇਹੱਦ ਮਹੱਤਵਪੂਰਨ, ਜਿਸਨੂੰ ਅਣਡਿੱਠਾ ਕਰਨਾ ਨਰਕਾਂ ਦਾ ਦਰਵਾਜ਼ਾ ਖੜ੍ਹਕਾਉਣਾ ਹੈ।
ਜ਼ਿਆਦਾ ਨਹੀਂ ਇਹ ਸੋਚੀਏ ਆਪਾਂ ਕਿ ਅਸੀਂ ਆਪਣੇ ਸਾਈਕਲ, ਮੋਟਰਸਾਈਕਲ ਜਾਂ ਗੱਡੀ ਦੀ ਸਾਫ਼ ਸਫ਼ਾਈ ਤੇ ਸਰਵਿਸ ਦਾ ਕਿੰਨਾ ਖਿਆਲ ਰਖਦੇ ਹਾਂ, ਹਰ ਰੋਜ਼ ਇਨ੍ਹਾਂ ਸਾਧਨਾ ਲਈ ਸਮਾਂ ਕੱਢਦੇ ਹਾਂ ਸਿਰਫ਼ ਇਨਾਂ ਕੁ ਸਮਾਂ ਸਰੀਰ ਵਾਸਤੇ ਵੀ ਜਰੂਰ ਕੱਢੀਏ। ਕਿਉਂਕਿ ਤੰਦਰੁਸਤ ਸਰੀਰ ਚੰਗੇ ਰਾਸ਼ਟਰ ਅਤੇ ਚੰਗੇ ਵਿਆਕਤੀ ਦੀ ਬੁਨਿਆਦੀ ਹੁੰਦਾ ਹੈ।
ਕਹਿਣਾ ਮੈਂ ਇਹ ਚਾਹੁੰਦਾ ਹਾਂ ਕਿ ਅਸੀਂ ਆਪਣੀ ਸਿਹਤ ਨੂੰ ਇੱਕ ਵਿਸ਼ਾਲ ਨਜ਼ਰੀਏ ਨਾਲ ਦੇਖੀਏ, ਇਸ ਨਿਹਾਇਤ ਹੀ ਸ਼ੰਕੀਰਣ ਵਾਕ ਤੋਂ ਛੁਟਕਾਰਾ ਪਾਈਏ ਕਿ… *ਤੈਨੂੰ ਕੀ? ਮੇਰਾ ਸਰੀਰ ਹੈ, ਮੈਂ ਜਿਵੇਂ ਮਰਜ਼ੀ ਕਰਾ, ਤੈਨੂੰ ਕੀ?*
ਜੇਕਰ ਅਸੀਂ ਤੰਦਰੁਸਤ ਸਰੀਰ ਦੇ ਹੁੰਦਿਆ ਵੀ ਸਿਹਤਮੰਦ ਨਹੀਂ ਤਾਂ ਅਸੀਂ ਸਿਰਫ਼ ਆਪਣੇ ਵਰਤਮਾਨ ਨੂੰ ਹੀ ਬਰਬਾਦ ਨਹੀਂ ਕਰ ਰਹੇ ਸਗੋਂ ਆਪਣਾ ਭਵਿੱਖ ਵੀ ਤਬਾਹ ਕਰ ਰਹੇ ਹਾਂ।
ਆਪਣੇ ਸਰੀਰ ਨੂੰ ਪ੍ਰਤੀ ਦਿਨ ਦਿੱਤਾ ਇੱਕ ਘੰਟਾ ਸਾਨੂੰ ਸਿਹਤਮੰਦ ਤਾਂ ਰੱਖੇਗਾ ਹੀ, ਊਰਜਾਵਾਨ ਵੀ ਬਣਾਏਗਾ ਅਤੇ ਬਦਲੇ ਵਿਚ ਚਾਰ ਘੰਟੇ ਜ਼ਿੰਦਗੀ ਵੀ ਵੱਧ ਜਾਵੇਗੀ। ਮੇਰੀ ਤੁਛ ਬੁੱਧੀ ਅਨੁਸਾਰ ਤਾਂ ਇਹ ਨਿਵੇਸ਼ ਕਾਫ਼ੀ ਲਾਹੇਵੰਦ ਹੈ।
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly