ਅੱਪਰਾ, ਸਮਾਜ ਵੀਕਲੀ- ਨਜ਼ਦੀਕੀ ਪਿੰਡ ਤੂਰਾਂ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਦੀ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਜੋਗਿੰਦਰ ਸਿੰਘ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਸੋਸਾਇਟੀ ਰਜ਼ਿ ਤੂਰਾਂ ਨੇ ਦੱਸਿਆ ਕਿ ਜਿਸ ਜਗਾ ’ਤੇ ਧਰਮਸ਼ਾਲਾ ਦੀ ਉਸਾਰੀ ਕੀਤੀ ਜਾ ਰਹੀ ਹੈ। ਇਹ ਜ਼ਮੀਨ ਲਗਭਗ 1974 ਤੋਂ ਹੀ ਇਸ ਤਰਾਂ ਖਾਲੀ ਪਈ ਸੀ, ਜੋ ਕਿ ਲਭਗ ਦੋ ਕਨਾਲ 5 ਮਰਲੇ ਬਣਦੀ ਹੈ। ਉਨਾਂ ਕਿਹਾ ਕਿ ਸਮੂਹ ਸਾਧ ਸੰਗਤ, ਪਿੰਡ ਵਾਸੀਆਂ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੁਣ ਤੱਕ ਲਗਭਗ 4 ਲੱਖ ਰੁਪਏ ਦੀ ਲਾਗਤ ਆ ਚੁੱਕੀ ਹੈ।
ਉਨਾਂ ਕਿਹਾ ਕਿ ਉਕਤ ਧਰਮਸ਼ਾਲਾ ਨੂੰ ਬਹੁਤ ਹੀ ਆਲੀਸ਼ਾਨ ਬਣਾਇਆ ਜਾਵੇਗਾ ਤਾਂ ਕਿ ਲੋੜਵੰਦ ਵਿਅਕਤੀ ਕਿਸੇ ਵੀ ਸਮਾਗਮ ਲਈ ਇਸਦੀ ਵਰਤੋਂ ਕਰ ਸਕਣ। ਪ੍ਰਧਾਨ ਜੋਗਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਇੱਕ ਹਾਲ ਤੇ ਵਰਾਂਡੇ ਦੀ ਉਸਾਰ ਕੀਤੀ ਜਾ ਰਹੀ ਹੈ। ਉਨਾਂ ਨੇ ਇਲਾਕੇ ਦੇ ਸਮੂਹ ਐਨ. ਆਰ. ਆਈਜ਼ ਵੀਰਾਂ ਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਉਹ ਧਰਮਸ਼ਾਲਾ ਦੀ ਉਸਾਰੀ ਲਈ ਦਾਨ ਦੇਣ ਲਈ ਮੋਬਾਈਲ ਨੰਬਰ 98552-51474 ’ਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਭਜਨ ਰਾਮ ਖਜਾਨਚੀ, ਮੱਖਣ ਰਾਮ ਸੈਕਟਰੀ, ਸਤਨਾਮ ਸਿੰਘ, ਸੁਰਜੀਤ, ਪ੍ਰਕਾਸ਼, ਕੁਲਜੀਤ ਆਦਿ ਵੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly