(ਸਮਾਜ ਵੀਕਲੀ)
ਹਰ ਬੰਦਾ ਹਰ ਸਮੇਂ ਕੁਝ ਨਾ ਕੁਝ ਸੋਚ ਰਿਹਾ ਹੁੰਦਾ ਹੈ।ਕੋਈ ਵੀ ਟਾਇਮ ਇਸ ਤਰ੍ਹਾਂ ਦਾ ਨਹੀਂ ਹੁੰਦਾ, ਜਦੋਂ ਉਸਦੇ ਦਿਮਾਗ ਅੰਦਰ ਕੁਝ ਨਾ ਚਲ ਰਿਹਾ ਹੋਵੇ, ਸੋਚ ਹੀ ਬੰਦੇ ਨੂੰ ਵੱਡਾ ਜਾਂ ਛੋਟਾ ਬਣਾਉਦੀ ਹੈ, ਆਮ ਆਦਮੀ ਜੋ ਆਰਥਿਕ ਪੱਖੋਂ ਗਰੀਬ ਹੈ, ਪ੍ਰੰਤੂ ਉਸਦੇ ਵਿਚਾਰ ਬਹੁਤ ਉੱਚੇ ਹੁੰਦੇ ਹਨ ਜੋ ਵੱਖਰੇ ਅੰਦਾਜ ’ਚ ਸੋਚਦਾ ਹੈ ਉਹ ਛੋਟਾ ਕਿਵੇਂ ਹੋ ਸਕਦਾ ਹੈ, ਪਰ ਸਾਡੇ ਸਮਾਜ ਵਿਚ ਉਸਨੂੰ ਬੰਦੇ ਨੂੰ ਵੱਡਾ ਸਮਝਿਆ ਜਾਂਦਾ ਹੈ, ਜਿਸ ਕੋਲ ਕਾਫੀ ਧਨ ਦੌਲਤ ਹੈ, ਅੱਜ ਕਲ੍ਹ ਪੈਸੇ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ, ਜੋ ਵਿਅਕਤੀ ਗਰੀਬ ਹੈ ਉਸਦੇ ਵਿਚਾਰ ਭਾਵੇ ਕਿੰਨੇ ਵੀ ਉੱਚੇ ਕਿਉਂ ਨਾ ਹੋਣ, ਉਸਦੇ ਕੋਲ ਕੋਈ ਨਹੀਂ ਲਗਦਾ ਕਿਉਂਕਿ ਉਸ ਕੋਲ ਪੈਸਾ ਨਹੀਂ ਹੈ।
ਪਰ ਹਰ ਕੋਈ ਗਰੀਬ ਪਰਿਵਾਰ ਕੰਮ ਜ਼ਰੂਰ ਕਰਦਾ ਚਾਹੇ ਉਹ ਛੋਟਾ ਜਾਂ ਵੱਡਾ ਕੰਮ ਹੋਵੇ, ਜਿਵੇਂ ਖੇਤਾਂ ਚ ਕੰਮ ਕਰਨਾ, ਕਿਸੇ ਦੇ ਘਰ ਮਜ਼ਦੂਰੀ ਕਰਨਾ, ਔਰਤਾਂ ਕਿਸੇ ਦੇ ਘਰ ਝਾੜੂ ਪੋਚਾਂ ਤੇ ਗੋਹਾਂ ਸੁੱਟਦੀਆਂ ਹਨ ਪਰ ਇਹ ਕੰਮ ਕਰਕੇ ਕਿਸੇ ਦੀ ਇੱਜ਼ਤ ਨਹੀਂ ਘਟਦੀ , ਕੰਮ ਕਰਕੇ ਕੋਈ ਵੱਡਾ ਜਾਂ ਛੋਟਾ ਨਹੀਂ ਹੁੰਦਾ, ਬੰਦੇ ਦੀ ਸੋਚ ਛੋਟੀ ਜਾਂ ਵੱਡੀ ਹੋ ਜਾਂਦੀ ਹੈ, ਜੋ ਬੰਦੇ ਨੂੰ ਐਂਵੇ ਸੋਚਣ ਤੇ ਮਜ਼ਬੂਰ ਕਰਦੀ ਹੈ, ਹਮੇਸ਼ਾਂ ਬੰਦੇ ਦੇ ਹਾਲਾਤ ਅਤੇ ਸਮਾਂ ਇਕੋ ਜਿਹੇ ਨਹੀਂ ਰਹਿੰਦੇ, ਇਹ ਬਦਲਦੇ ਜਰੂਰ ਆ, ਜੇ ਅੱਜ ਚੰਗਾ ਸਮਾਂ ਹੈ ਤਾਂ ਕੱਲ੍ਹ ਮਾੜਾ ਵੀ ਆ ਸਕਦਾ, ਜਿਸ ਬਾਰੇ ਲੋਕ ਬਹੁਤ ਘੱਟ ਸੋਚਦੇ ਹਨ, ਕਿਸੇ ਸਮੇਂ ਅਮੀਰ ਪਰਿਵਾਰ ਨਾਲ ਅਜਿਹੀ ਘਟਨਾ ਵਾਪਰ ਸਕਦੀ ਹੈ,
ਜਿਸ ਨਾਲ ਉਹ ਪੂਰੀ ਤਰ੍ਹਾਂ ਕੰਗਾਲ ਹੋ ਸਕਦਾ, ਉਸਨੂੰ ਮਜ਼ਬੂਰੀ ਵੱਸ ਉਹ ਕੰਮ ਕਰਨੇ ਪੈ ਸਕਦੇ ਹਨ ਜਿਸਨੂੰ ਉਹ ਮਾੜੇ ਜਾਂ ਛੋਟੇ ਸਮਝਦਾ ਸੀ, ਕਿਸੇ ਵੀ ਕੰਮ ਨੂੰ ਕਰਨ ਲੱਗੇ ਚਾਹੇ ਕੰਮ ਛੋਟਾ ਜਾਂ ਵੱਡਾ ਹੋਵੇ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ, ਕਿਸੇ ਵੀ ਬੰਦੇ ਦੀ ਜੋ ਸੋਚ ਹੈ ਉਹ ਹਮੇਸ਼ਾ ਆਲੇ ਦੁਆਲੇ ਤੋਂ ਪੈਦਾ ਹੁੰਦੀ ਹੈ, ਜੇਕਰ ਬੰਦਾ ਕਿਸੇ ਬਾਰੇ ਚੰਗਾ ਸੋਚਦਾ ਹੈ ਤਾਂ ਸਮਾਂ ਪੈ ਕੇ ਦੁਸ਼ਮਣ ਵੀ ਦੋਸਤ ਬਣ ਜਾਂਦੇ ਹਨ, ਚੰਗੀ ਸੋਚ ਬੰਦੇ ਨੂੰ ਫਰਸ਼ ਤੋਂ ਅਰਸ਼ ਤੇ ਪਹੁੰਚਾ ਸਕਦੀ ਹੈ ਪਰ ਮਾੜੀ ਸੋਚ ਅਰਸ਼ ਤੋਂ ਫਰਸ਼ ਤੇ ਪਹੁੰਚਾ ਦਿੰਦੀ ਹੈ, ਮਾੜੀ ਸੋਚ ਕਈ ਗਲਤ ਕੰਮ ਕਰਵਾ ਕੇ ਆਪਣਿਆਂ ਦੀਆਂ ਨਜ਼ਰਾਂ ਤੋਂ ਵੀ ਗਿਰਾ ਦਿੰਦੀ ਹੈ।
ਹਰ ਇਕ ਬੰਦੇ ਦੇ ਸੋਚਣ ਦਾ ਤਰੀਕਾ ਅਲਗ- ਅਲਗ ਹੁੰਦਾ ਹੈ, ਕੋਈ ਦਿਮਾਗ ਤੋਂ ਸੋਚਦਾ ਹੈ ਅਤੇ ਕਈ ਦਿਲ ਤੋਂ ਸੋਚਦੇ ਹਨ, ਦਿਲ ਨਾਲ ਸੋਚ ਕੇ ਕਦੇ ਵੀ ਸਹੀ ਫੈਸਲੇ ਨਹੀਂ ਲਏ ਜਾ ਸਕਦੇ, ਦਿਲ ਤੋ ਸੋਚ ਕੇ ਲਿਆ ਫੈਸਲਾ ਕਈ ਵਾਰ ਮੁਸ਼ਕਿਲਾਂ ਵਿੱਚ ਪਾ ਦਿੰਦਾ ਹੈ, ਦਿਲ ਦੀਆਂ ਭਾਵਨਾਵਾਂ ਹਮੇਸ਼ਾਂ ਬਦਲਦੀਆਂ ਰਹਿੰਦੀਆਂ ਹਨ , ਦਿਮਾਗ ਨਾਲ ਸੋਚ ਕੇ ਹੀ ਬੰਦਾ ਪਰਿਵਾਰ ਨੂੰ ਸਹੀ ਤਰੀਕੇ ਨਾਲ ਚਲਾ ਸਕਦਾ ਹੈ, ਪਰ ਦਿਲ ਨਾਲ ਲਏ ਫੈਸਲਿਆਂ ਕਰਕੇ ਹਰ ਇਕ ਦੀ ਹਾਲਤ ਵਿਗੜਦੀ ਹੈ, ਇਸ ਲਈ ਦਿਮਾਗ ਨਾਲ ਚੰਗਾ ਸੋਚੋ ਤੇ ਚੰਗਾ ਕਰੋ ਤਾਂ ਕਿ ਜਦੋਂ ਬੰਦਾ ਦੁਨੀਆ ਤੋਂ ਜਾਵੇ ਤਾਂ ਚੰਗੇ ਕੰਮਾਂ ਕਰਕੇ ਯਾਦ ਕੀਤਾ ਜਾ ਸਕੇ, ਇਸ ਲਈ ਵਧੀਆਂ ਸੋਚ ਨੂੰ ਅਪਣਾਓ।
ਰਾਜਿੰਦਰ ਰਾਣੀ
ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly