ਤੀਆਂ ਅਤੇ ਧੀਆਂ ਨਾਲ ਸਾਂਭੀ ਜਾ ਸਕਦੀ ਪੰਜਾਬੀ ਵਿਰਾਸਤ – ਗਾਇਕਾ ਸੁਦੇਸ਼ ਕੁਮਾਰੀ
ਜਲੰਧਰ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਯੂਨੀਵਰਸਿਟੀ ਇਨਕਲੇਵ ਸਨਸ਼ਾਈਨ ਕਲੋਨੀ, ਰੰਧਾਵਾ ਕਲੋਨੀ ਤੇ ਲੁਬਾਣਾ ਕਲੋਨੀ ਦੇ ਸਹਿਯੋਗ ਸਦਕਾ ਯੂਨੀਵਰਸਿਟੀ ਇਨਕਲੇਵ ਜਲੰਧਰ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਪ੍ਰਿੰਸੀਪਲ ਮੈਡਮ ਜਸਵੀਰ ਕੌਰ ਦਿਓਲ ਦੀ ਦੇਖਰੇਖ ਹੇਠ ਮਨਾਇਆ ਗਿਆ । ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਇਹ ਕਾਮਯਾਬ ਕੋਸ਼ਿਸ਼ ਕੀਤੀ ਗਈ ਕੀ ਪੰਜਾਬ ਦੀਆਂ ਧੀਆਂ ਅਤੇ ਤੀਆਂ ਲਈ ਕੋਈ ਸਾਰਥਕ ਕਦਮ ਚੁੱਕੇ ਜਾਣ ਅਤੇ ਉਨ੍ਹਾਂ ਨੇ ਇਕ ਯੋਗ ਉਪਰਾਲਾ ਕਰਕੇ ਇਸ ਤੀਆਂ ਦੇ ਮੇਲੇ ਦਾ ਆਯੋਜਨ ਕੀਤਾ ਜੋ ਸਮੁੱਚੇ ਸਮਾਜ ਦੀਆਂ ਔਰਤਾਂ ਵਿਚ ਨਵੀਂ ਚੇਤੰਨਤਾ ਪੈਦਾ ਕਰਦਾ ਆਉਂਦੇ ਵਰ੍ਹੇ ਲਈ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਸੰਪੰਨ ਹੋ ਗਿਆ ।
ਇਸ ਮੇਲੇ ਵਿਚ ਆਸ ਪਾਸ ਦੀਆਂ ਕਲੋਨੀਆਂ ਵਿੱਚੋਂ ਵੱਡੀ ਗਿਣਤੀ ਵਿੱਚ ਕੁੜੀਆਂ ਬੀਬੀਆਂ ਔਰਤਾਂ ਛੋਟੀਆਂ ਬੱਚੀਆਂ ਨੇ ਹਾਜ਼ਰੀ ਭਰੀ ਅਤੇ ਖ਼ੂਬ ਰੰਗ ਬੰਨ੍ਹੇ । ਇਸ ਮੌਕੇ ਖਾਣ ਪੀਣ ਦੀਆਂ ਕਈ ਤਰ੍ਹਾਂ ਦੀਆਂ ਵਸਤਾਂ ਅਤੇ ਪਕਵਾਨ ਮਾਲ ਪੂੜੇ ਦੇ ਸਟਾਲ ਲਗਾਏ ਗਏ ਜੋ ਇਸ ਮੇਲੇ ਵਿਚ ਹਾਜ਼ਰੀਆਂ ਭਰਨ ਵਾਲੀਆਂ ਕੁੜੀਆਂ ਅਤੇ ਔਰਤਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਤੀਆਂ ਦੇ ਮੇਲੇ ਦੀ ਸਫਲਤਾ ਦਾ ਸਿਹਰਾ ਮੈਡਮ ਜਸਵੀਰ ਕੌਰ ਦਿਓਲ ਦੇ ਸਿਰ ਸਜਾਉਂਦਿਆਂ ਪ੍ਰਸਿੱਧ ਗਾਇਕਾ ਸੁਦੇਸ਼ ਕੁਮਾਰੀ ਨੇ ਕਿਹਾ ਕਿ ਅਜਿਹੇ ਮੇਲਿਆਂ ਦਾ ਆਯੋਜਨ ਕਰਨਾ ਸਮੇਂ ਦੀ ਮੁੱਖ ਲੋੜ ਹੈ ਜਿਸ ਨਾਲ ਪੰਜਾਬ ਦੇ ਸੱਭਿਆਚਾਰ ਦੀ ਵਿਰਾਸਤ ਨੂੰ ਜਿਉਂਦਾ ਰੱਖਿਆ ਜਾ ਸਕਦਾ ਹੈ।
ਇਸ ਕਾਰਜ ਲਈ ਮੈਡਮ ਜਸਵੀਰ ਕੌਰ ਦਿਓਲ ਵਧਾਈ ਦੀ ਪਾਤਰ ਹੈ । ਜਿਨ੍ਹਾਂ ਦੀ ਪੂਰੀ ਟੀਮ ਨੇ ਇਸ ਮੇਲੇ ਦਾ ਆਯੋਜਨ ਕਰਕੇ ਵੱਡਾ ਸਮਾਜਿਕ ਹੰਭਲਾ ਮਾਰਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ੍ਰੀਮਤੀ ਜਸਪਾਲ ਕੌਰ ਸਰਾਂ , ਸ੍ਰੀਮਤੀ ਬਲਵਿੰਦਰ ਕੌਰ, ਸ੍ਰੀਮਤੀ ਗੁਰਵਿੰਦਰ ਕੌਰ, ਸ੍ਰੀਮਤੀ ਰਜਿੰਦਰ ਕੌਰ, ਸ੍ਰੀਮਤੀ ਰਣਜੀਤ ਕੌਰ, ਸ੍ਰੀਮਤੀ ਰਵਿੰਦਰ ਕੌਰ, ਸ੍ਰੀਮਤੀ ਸੁਖਜੀਤ ਕੌਰ, ਸ੍ਰੀਮਤੀ ਹਰਪ੍ਰੀਤ ਕੌਰ, ਸ੍ਰੀਮਤੀ ਪ੍ਰਨੀਤ ਕੌਰ ਸਮੇਤ ਅਨੇਕਾਂ ਇਲਾਕੇ ਦੀਆਂ ਲੜਕੀਆਂ ਅਤੇ ਬੀਬੀਆਂ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly