(ਸਮਾਜ ਵੀਕਲੀ)
ਨਵਜੰਮੀ ਬੱਚੀ ਇੱਕ,ਕੂੜੇ ਵਾਲੇ ਢੇਰ ਵਿੱਚੋਂ,
ਪਈਂ ਕੁਰਲਾਂਦੀ ਵੇਖੋ,ਕੈਸਾ ਵੇਲਾ ਆਇਆ ਹੈ।
ਸੁੱਟੇ ਨਾ ਜਨੌਰ ਕੋਈ, ਆਲ੍ਹਣੇ ਚੋਂ ਬੋਟ ਕਦੇ,
ਮਰੀ ਹੋਈ ਆਤਮਾ ਨੂੰ,ਬੰਦੇ ਨੇ ਵਿਖਾਇਆ ਹੈ।
ਕਲਯੁੱਗ ਵਧੇ ਫੁੱਲੇ, ਜੰਗਲ ਦੀ ਅੱਗ ਵਾਂਗੂੰ,
ਜਾਨਵਰਾਂ ਵਾਲਾ ਕੰਮ, ਬੰਦਿਆਂ ਕਮਾਇਆ ਹੈ।
ਮਾਨਸ ਜਨਮ ਅੈਵੇਂ,ਵਿਰਥਾ ਗਵਾਵੇ ਬੰਦੇ,
ਰੱਬ ਵਾਲਾ ਖੌਫ ਲੋਕਾਂ, ਮਨਾਂ ਚੋਂ ਭੁਲਾਇਆ ਹੈ।
ਆਪਸੀ ਪਿਆਰ ਸਾਂਝਾਂ,ਮੁੱਕੇ ਇਤਫ਼ਾਕ ਸਾਰੇ,
ਕੁਦਰਤ ਰਾਣੀ ਨੂੰ ਵੀ, ਚੱਕਰਾਂ ਚ ਪਾਇਆ ਹੈ।
ਹਵਾ ਪਾਣੀ ਦੂਸ਼ਿਤ ਵੀ,ਤੇਰੇ ਹੱਥੋਂ ਹੋਏ ਸੱਭੇ,
ਪੰਛੀਆਂ ਦੀ ਮੌਤ ਵਾਲਾ,ਕਰਮ ਰਚਾਇਆ ਹੈ।
ਪੈਸੇ ਵਾਲੀ ਅੰਨੀਂ ਦੌੜ,ਦੌੜਿਆ ਹੈ ਬਿਨਾਂ ਸੋਚੇ,
ਪਸ਼ੂਆਂ ਤੋਂ ਮਾੜੀ ਜੂਨੀ, ਜ਼ਿੰਦ ਨੂੰ ਬਣਾਇਆ ਹੈ।
ਮਾਨਸ ਜਨਮ ਅੈਵੇ,ਵਿਰਥਾ ਗਵਾਵੇ ਬੰਦੇ,
ਰੱਬ ਵਾਲਾ ਖ਼ੌਫ਼ ਲੋਕਾਂ, ਮਨਾਂ ਚੋਂ ਭੁਲਾਇਆ ਹੈ।
ਕਰਮਜੀਤ ਸਿੰਘ ਢਿੱਲੋਂ
ਕੰਮਾਂ 9878113076
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly