(ਸਮਾਜ ਵੀਕਲੀ)
ਮੋਰਾਂ ਦੀ ਪੁਕਾਰ ਵਿੱਚ, ਖੇਤਾਂ ਦੇ ਸ਼ਿੰਗਾਰ ਵਿੱਚ, ਮੌਸਮ ਬਹਾਰ ਵਿੱਚ, ਆਂਵਦਾ ਅਨੰਦ ਜੀ।
ਮੱਠੀ ਮੱਠੀ ਭੂਰ ਹੋਵੇ, ਜੋਬਨ ਸਰੂਰ ਹੋਵੇ, ਨੈਣਾਂ ਵਿੱਚ ਨੂਰ ਹੋਵੇ, ਦਿਲ ਨੂੰ ਪਸੰਦ ਜੀ।
ਪੀਂਘ ਦੇ ਹੁਲਾਰੇ ਹੋਣ, ਸੱਜਣ ਪਿਆਰੇ ਹੋਣ, ਵੱਖਰੇ ਨਜ਼ਾਰੇ ਹੋਣ, ਹੌਂਸਲੇ ਬੁਲੰਦ ਜੀ।
ਭੈਣਾਂ ਨੂੰ ਸੰਧਾਰਾ ਵੀਰਾ, ਮੋਹ ਦਾ ਸਹਾਰਾ ਵੀਰਾ, ਸਾਵਣ ਨਿਆਰਾ ਵੀਰਾ, ਰਿਸ਼ਤੇ ਦੀ ਤੰਦ ਜੀ।
ਰੌਣਕਾਂ ਦਾ ਸੰਗ ਗੂੜ੍ਹਾ, ਮਹਿੰਦੀ ਵਾਲਾ ਰੰਗ ਗੂੜ੍ਹਾ, ਗੌਣ ਦਾ ਅਨੰਦ ਗੂੜ੍ਹਾ, ਬੋਲੀਆਂ ਤੇ ਛੰਦ ਜੀ।
ਗਿੱਧੇ ਚ ਧਮਾਲ ਪੈਂਦੀ, ਸਖੀਆਂ ਦੇ ਨਾਲ ਪੈਂਦੀ, ਮਿੱਠੀ ਸੁਰ ਤਾਲ ਪੈਂਦੀ, ਜਿਵੇਂ ਗੁਲਕੰਦ ਜੀ।
ਲੱਗਣ ਸਬੱਬੀਂ ਮੇਲੇ, ਫੱਬਣ ਸਬੱਬੀਂ ਮੇਲੇ, ਰੂਹਾਂ ਦੇ ਨੇ ਰੱਬੀ ਮੇਲੇ, ਰੱਬ ਰਜ਼ਾਮੰਦ ਜੀ।
ਭੈਣਾਂ ਨੂੰ ਸੰਧਾਰਾ ਵੀਰਾਂ, ਮੋਹ ਦਾ ਸਹਾਰਾ ਵੀਰਾਂ, ਸਾਵਣ ਨਿਆਰਾ ਵੀਰਾਂ, ਰਿਸ਼ਤੇ ਦੀ ਤੰਦ ਜੀ।