‘ਜ਼ਿਆਦਾ ਦਸਤਾਵੇਜ਼ ਜਮ੍ਹਾਂ ਕਰਵਾ ਕੇ ਜੱਜਾਂ ਨੂੰ ਡਰਾਉਣਾ ਚਾਹੁੰਦੇ ਹੋ’

ਨਵੀਂ ਦਿੱਲੀ (ਸਮਾਜ ਵੀਕਲੀ):  ਸੁਪਰੀਮ ਕੋਰਟ ਨੇ ਇਕ ਕੇਸ ’ਚ ਵੱਡੀ ਗਿਣਤੀ ’ਚ ਦਸਤਾਵੇਜ਼ ਜਮਾਂ ਕਰਾਉਣ ’ਤੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਇਹ ਜੱਜਾਂ ਨੂੰ ‘ਡਰਾਉਣ’ ਦੀ ਕੋਸ਼ਿਸ਼ ਹੈ। ਚੀਫ਼ ਜਸਟਿਸ ਐੱਨ ਵੀ ਰਾਮੰਨਾ ਦੀ ਅਗਵਾਈ ਹੇਠਲੇ ਬੈਂਚ ਨੇ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਨਾਲ ਸਬੰਧਤ ਕੇਸ ਦੀ ਸੁਣਵਾਈ ਕਰਦਿਆਂ ਕਿਹਾ ਕਿ ਇਸ ਕੇਸ ’ਚ 51 ਜਿਲਦਾਂ ਦਾਖ਼ਲ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀ ਸਮੱਗਰੀ ਲਿਜਾਣ ਲਈ ਲੌਰੀ ਦਾ ਪ੍ਰਬੰਧ ਕਰਨਾ ਪਵੇਗਾ। ਬੈਂਚ ਨੇ ਕਿਹਾ,‘‘ਅਸੀਂ ਇਹ ਸਾਰੇ ਦਸਤਾਵੇਜ਼ ਨਹੀਂ ਪੜ੍ਹ ਸਕਦੇ ਹਾਂ। ਅਸੀਂ ਅਜਿਹੇ ਮਾਮਲੇ ਦੀ ਸੁਣਵਾਈ ਨਹੀਂ ਕਰ ਸਕਦੇ। ਤੁਸੀਂ ਸਾਨੂੰ ਇੰਨੀਆਂ ਜਿਲਦਾਂ ਜਮ੍ਹਾਂ ਕਰਵਾ ਕੇ ਡਰਾਉਣਾ ਚਾਹੁੰਦੇ ਹੋ।’’ ਉਨ੍ਹਾਂ ਕੇਸ ਨਾਲ ਸਬੰਧਤ ਵਕੀਲਾਂ ਨੂੰ ਇਕੱਠਿਆਂ ਬੈਠ ਕੇ ਢੁੱਕਵੇਂ ਦਸਤਾਵੇਜ਼ ਤਿਆਰ ਕਰਕੇ ਦਾਖ਼ਲ ਕਰਨ ਲਈ ਕਿਹਾ ਤਾਂ ਜੋ 18 ਅਗਸਤ ਨੂੰ ਕੇਸ ਦੀ ਸੁਣਵਾਈ ਹੋ ਸਕੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਸਦੀ ਕਮੇਟੀ ਵੱਲੋਂ ਕਸ਼ਮੀਰ ਦਾ ਦੌਰਾ ਕੀਤੇ ਜਾਣ ਦੀ ਸੰਭਾਵਨਾ
Next articleਰਾਜ ਠਾਕਰੇ ਨੂੰ ਮਿਲਿਆ ਮਹਾਰਾਸ਼ਟਰ ਭਾਜਪਾ ਮੁਖੀ ਪਾਟਿਲ