‘ਐਡਵਾਈਜ਼ਰੀ ਵਾਪਸ ਲੈਣ ਦੇ ਬਾਵਜੂਦ ਅਸਾਮ ਤੋਂ ਮਿਜ਼ੋਰਮ ਨਹੀਂ ਆ ਰਹੇ ਵਾਹਨ’

ਐਜ਼ੋਲ (ਸਮਾਜ ਵੀਕਲੀ):  ਮਿਜ਼ੋਰਮ ਦੇ ਮੁੱਖ ਸਕੱਤਰ ਲਾਲਨੁਮਾਵੀਆ ਚੁਆਂਗੋ ਨੇ ਦੱਸਿਆ ਕਿ ਹਿਮੰਤਾ ਬਿਸਵਾ ਸਰਮਾ ਦੀ ਅਸਾਮ ਸਰਕਾਰ ਵੱਲੋਂ ਜਾਰੀ ਟਰੈਵਲ ਐਡਵਾਈਜ਼ਰੀ ਵਾਪਸ ਲਏ ਜਾਣ ਦੇ ਬਾਵਜੂਦ ਅਸਾਮ ਵੱਲੋਂ ਕੋਈ ਵਾਹਨ ਮਿਜ਼ੋਰਮ ’ਚ ਨਹੀਂ ਆ ਰਿਹਾ। ਉਨ੍ਹਾਂ ਦੱਸਿਆ ਕਿ ਅਸਾਮ ਦੇ ਕਛਾਰ ਜ਼ਿਲ੍ਹੇ ’ਚ ਕੌਮੀ ਰਾਜਮਾਰਗ-306 ’ਤੇ ਕੁਝ ਗਰੁੱਪਾਂ ਵੱਲੋਂ ਕਥਿਤ ਤੌਰ ’ਤੇ ਕੀਤੀ ਗਈ ‘ਗ਼ੈਰ-ਅਧਿਕਾਰਤ’ ਵਿੱਤੀ ਨਾਕੇਬੰਦੀ ਅੱਜ 12ਵੇਂ ਦਿਨ ਵੀ ਜਾਰੀ ਰਹੀ ਹੈ। ਉਨ੍ਹਾਂ ਕਿਹਾ, ‘ਐਡਵਾਈਜ਼ਰੀ ਵਾਪਸ ਲਏ ਜਾਣ ਦੇ ਬਾਵਜੂਦ ਅਸਾਮ ਤੋਂ ਕੋਈ ਵੀ ਯਾਤਰੀ ਜਾਂ ਵਸਤੂਆਂ ਵਾਲਾ ਵਾਹਨ ਮਿਜ਼ੋਰਮ ’ਚ ਦਾਖ਼ਲ ਨਾ ਹੋਣਾ ਬਦਕਿਸਮਤੀ ਵਾਲੀ ਗੱਲ ਹੈ। ਸਰਕਾਰ ਨੇ ਇਸ ਸਬੰਧੀ ਕੇਂਦਰ ਤੇ ਅਸਾਮ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ। ਮੈਂ ਅਸਾਮ ਦੇ ਮੁੱਖ ਸਕੱਤਰ ਨਾਲ ਵੀ ਗੱਲ ਕੀਤੀ ਹੈ, ਅਤੇ ਉਨ੍ਹਾਂ ਨੇ ਰੋਡ ਖੁੱਲ੍ਹਵਾਉਣ ਦਾ ਭਰੋਸਾ ਦਿਵਾਇਆ ਹੈ।’

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਸਾਮ ਤੇ ਮੇਘਾਲਿਆ ਸਰਹੱਦੀ ਵਿਵਾਦ ਸੁਲਝਾਉਣ ਲਈ ਬਣਾਉਣਗੇ ਕਮੇਟੀਆਂ
Next articleਜੱਜਾਂ ਨੂੰ ਧਮਕੀਆਂ ਦੀਆਂ ਘਟਨਾਵਾਂ ਤੋਂ ਸੁਪਰੀਮ ਕੋਰਟ ਖਫ਼ਾ