ਮਤਰੇਈ ਮਾਂ ਵੱਲੋਂ ਬੱਚਿਆਂ ’ਤੇ ਕਹਿਰ ਢਾਹੁਣ ਦਾ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਨੋਟਿਸ ਲਿਆ

ਮੋਗਾ (ਸਮਾਜ ਵੀਕਲੀ):  ਮਤਰੇਈ ਮਾਂ ਵੱਲੋਂ ਬੱਚਿਆਂ ਉੱਤੇ ਕਥਿਤ ਤਸ਼ੱਦਦ ਢਾਹੁਣ ਦੀ ਵਾਇਰਲ ਵੀਡੀਓ ਦਾ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਗੰਭੀਰ ਨੋਟਿਸ ਲਿਆ ਹੈ। ਇਸ ਮਾਮਲੇ ਵਿੱਚ ਜ਼ਿਲ੍ਹਾ ਪੱਧਰੀ ਬਾਲ ਭਲਾਈ ਕੌਂਸਲਾਂ ਤੇ ਪੁਲੀਸ ਵਿਭਾਗ ਨੂੰ ਇਸ ਵੀਡੀਓ ਦੀ ਥਾਂ ਦਾ ਪਤਾ ਕਰਕੇ ਮੁਢਲੀ ਜਾਂਚ ਬਾਅਦ ਕਾਰਵਾਈ ਦਾ ਹੁਕਮ ਦਿੱਤਾ ਗਿਆ ਹੈ।

ਕਮਿਸ਼ਨ ਦੇ ਚੇਅਰਮੈਨ ਰਾਜਿੰਦਰ ਸਿੰਘ ਅਤੇ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਰਾਜਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਵਾਇਰਲ ਵੀਡੀਓ ਰਾਹੀਂ ਕਮਿਸ਼ਨ ਦੇ ਧਿਆਨ ਵਿੱਚ ਆਇਆ ਕਿ ਔਰਤ ਵੱਲੋਂ ਆਪਣੇ ਮਤਰੇਏ ਬੱਚਿਆਂ ਉੱਤੇ ਕਥਿਤ ਤੌਰ ਉੱਤੇ ਕਹਿਰ ਢਾਹਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵੀਡੀਓ ਬਾਰੇ 1098 ਹੈਲਪ ਲਾਈਨ ਉੱਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਬਾਲ ਭਲਾਈ ਕੋਂਸਲਾਂ ਤੇ ਪੁਲੀਸ ਵਿਭਾਗ ਨੂੰ ਇਸ ਵੀਡੀਓ ਦੀ ਲੋਕੇਸ਼ਨ ਆਦਿ ਪਤਾ ਕਰਕੇ ਮੁਢਲੀ ਜਾਂਚ ਬਾਅਦ ਕਾਰਵਾਈ ਦਾ ਹੁਕਮ ਦਿੱਤਾ ਗਿਆ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੋਣ ਮੋਡ ’ਚ ਆਇਆ ਅਕਾਲੀ ਦਲ ; 400 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਐਲਾਨ
Next articleਸਮਰਾਲਾ: ਪਿੰਡ ਪਾਲਮਾਜਰਾ ਨੇੜੇ ਕੀਟਨਾਸ਼ਕ ਦਵਾਈ ਕੰਪਨੀ ਦੇ ਮੁਲਾਜ਼ਮਾਂ ਤੋਂ ਪਿਸਤੌਲ ਦਿਖਾ ਕੇ ਕਰੀਬ 16 ਲੱਖ ਲੁੱਟੇ ਲੁਟੇਰੇ ਫਰਾਰ