(ਸਮਾਜ ਵੀਕਲੀ)
* ਵਗੈਰ ਪੱਕੇ ਅਧਿਆਪਕਾਂ ਦੇ ਚੱਲ ਰਹੇ ਨੇ ਕਾਲਜ ,
* ਗੈਸਟ ਫ਼ੈਕਲਟੀ ਅਧਿਆਪਕਾਂ ਦੇ ਸਹਾਰੇ ,ਸਰਕਾਰੀ ਕਾਲਜ
ਸਰਕਾਰ ਨੇ ਵੈਟੀਲੇਟਰ ਤੇ ਸਿੱਖਿਆ ਪਾੲੀ!
ਪੰਜਾਬ ਦੀ ਨਹੀਂ ਬਲਕਿ ਦੇਸ਼ ਦੀ ਸਿੱਖਿਆ ਪ੍ਰਣਾਲੀ ਹੁਣ ” ਰਾਮ ਭਰੋਸੇ ” ਹੈ। ਕੇਂਦਰ ਸਰਕਾਰ ਹਰ ਸਾਲ ਕੌਮੀ ਬੱਜਟ ਦੇ ਵਿੱਚ ਸਿੱਖਿਆ ਦਾ ਬੱਜਟ ਘਟਾ ਰਹੀ ਹੈ। ਹੁਣ ਵੀ ਜੋ ਬਜਟ ਹੈ ਉਹ ਸਿੱਖਿਆ ਦੇ ਉਪਰ ਖਰਚ ਕਰਨ ਦੀ ਵਜਾਏ ਇਮਾਰਤਾਂ ਦੀ ਉਸਾਰੀ ਦੇ ਉਪਰ ਖਰਚਿਆ ਜਾ ਰਿਹਾ ਹੈ। ਪੰਜਾਬ ਦੇ ਬਹੁਗਿਣਤੀ ਸਰਕਾਰੀ ਕਾਲਜ ਪੱਕੇ ਪ੍ਰਿੰਸੀਪਲ ਤੇ ਪੱਕੇ ਅਧਿਆਪਕ ਤੋਂ ਬਿਨਾਂ ਹੀ ਚੱਲ ਰਹੇ। ਬਹੁਤੇ ਕਾਲਜਾਂ ਦੇ ਪ੍ਰਿੰਸੀਪਲਾਂ ਦੇ ਕੋਲ ਘੱਟੋ ਘੱਟ ਤਿੰਨ ਕਾਲਜਾਂ ਦਾ ਚਾਰਜ ਹੈ ।
ਜੋ ਤਨਖਾਹ ਤੇ ਹੋਰ ਸਰਕਾਰੀ ਕਾਗਜ਼ਾਂ ਦਾ ਢਿੱਡ ਭਰਨ ਲਈ ਇਕ ਦੂਜੇ ਕਾਲਜ ਦੇ ਵਿੱਚ ਸਿਰਫ ਦਸਤਖਤ ਕਰਨ ਹੀ ਜਾਂਦੇ ਹਨ। ਹੁਣ ਪੰਜਾਬ ਦੇ ਕਾਂਗਰਸ ਦਾ ਰਾਜ ਹੈ ਤੇ ਇਹਨਾਂ ਦੇ ਕੈਬੀਨਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਬਿਆਨ 4 ਨਵੰਬਰ 2012 ਨੂੰ ਦਿੱਤਾ ਸੀ ਜੋ ਦੂਰੋਂ ਦਿਨ ਕਈ ਅਖ਼ਬਾਰਾਂ ਦੇ ਮੁੱਖ ਪੰਨੇ ਛਪਿਆ ਸੀ ਤੇ ਮੂੰਹ ਚਿੜਾ ਰਿਹਾ ਹੈ। “ਕਾਲਜਾਂ ਵਿੱਚ ਲੈਕਚਰਾਰਾਂ ਦੀਆਂ 1873 ਵਿੱਚੋਂ 993 ਪੋਸਟਾਂ ਖਾਲੀ !”
ਸਰਕਾਰ ਸਕੂਲਾਂ -ਕਾਲਜਾਂ ਵਿੱਚ ਅਧਿਆਪਕ ਭਰਤੀ ਕਰਨ ਦੀ ਥਾਂ ਸਵਰਗੀ ਝੂਟੇ ਲੈਣ ਲਈ ਕਰੋੜਾਂ ਦਾ ਹੈਲੀਕਾਪਟਰ ਖਰੀਦਣ ਨੂੰ ਤਰਜੀਹ ਦੇ ਰਹੀ ਹੈ- ਧਰਮਸੋਤ.!”” ਉਦੋਂ ਬਿਆਨ ਦੇ ਕੇ ਬੇਰੁਜ਼ਗਾਰ ਨੌਜਵਾਨਾਂ ਦੇ ਵਿੱਚ ਆਪਣੀ ਬੱਲੇ ਬੱਲੇ ਕਰਵਾਉਣ ਵਾਲੇ ਹੁਣ ਦੇ ਮੌਜੂਦਾ ਕੈਬੀਨਟ ਮੰਤਰੀ ਨੂੰ ਕੋਈ ਵੀ ਪੁੱਛਣ ਵਾਲਾ ਨਹੀਂ ਕਿ ਤੁਹਾਡੀ ਸਰਕਾਰ ਨੇ ਹੁਣ ਤੱਕ ਕਿੰਨੇ ਕੁ ਅਧਿਆਪਕ ਭਰਤੀ ਕੀਤੇ ਹਨ?
ਪੰਜਾਬ ਦੇ ਵਿੱਚ ਸਿੱਖਿਆ ਢਾਂਚੇ ਦਾ ਜਿਹੜਾ ਭੱਠਾ ਬੈਠਿਆ ਉਹ ਤੋਂ ਛੱਡੋ ਅਾਪਾਂ ਕੀ ਲੈਣਾ ਹੈ। ਸਰਕਾਰ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ ਤੋਂ ਯੂਨੀਵਰਸਿਟੀਆਂ ਤੱਕ ਸਭ ਨੂੰ ਸੇਲ ਦੇ ਉਪਰ ਲਾ ਦਿੱਤਾ ਹੈ। ਸਕੂਲਾਂ ਦੀਆਂ ਇਮਾਰਤਾਂ ਵਿਦੇਸ਼ੀ ਡੀਜ਼ਾਈਨ ਦੀਆਂ ਬਣਾਈਆਂ ਜਾ ਰਹੀਆਂ ਹਨ ਤੇ ਕਿ ਜਿਹੜੀਆਂ ਨਿੱਜੀ ਕੰਪਨੀਆਂ ਨੇ ਅਗਲੇ ਸਮਿਆਂ ਦੇ ਵਿੱਚ ਸਿੱਖਿਆ ਦੇ ਉਪਰ ਕਬਜ਼ਾ ਕਰਨਾ ਹੈ, ਉਨ੍ਹਾਂ ਨੂੰ ਕੋਈ ਤਕਲੀਫ਼ ਨਾ ਹੋਵੇ। ਸਰਕਾਰ ਦੇ ਲਾਲਫੀਤਾਸ਼ਾਹੀ ਦੀ ਦੂਰਅਦੇਸ਼ੀ ਨੂੰ ਕੋਟਿਨ ਕੋਟਿ ਪ੍ਰਣਾਮ ।
ਪੰਜਾਬ ਦੇ ਵਿੱਚ ਹਜ਼ਾਰਾਂ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਹਜ਼ਾਰਾਂ ਹੀ ਪੋਸਟਾਂ ਖਾਲੀ ਹਨ। ਇਹਨਾਂ ਨੂੰ ਭਰਨ ਵੱਲ ਕਿਸੇ ਵੀ ਸਰਕਾਰ ਦਾ ਪਿਛਲੇ ਪੱਚੀ ਸਾਲ ਤੋਂ ਧਿਆਨ ਨਹੀਂ । ਸਕੂਲਾਂ ਦੇ ਵਿੱਚ ਭਰਤੀ ਉਸ ਵੇਲੇ ਕੀਤੀ ਜਾਂਦੀ ਹੈ ਜਦੋਂ ਚੋਣਾਂ ਨੇੜੇ ਹੁੰਦੀਆਂ ਹਨ। ਭਰਤੀ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤੇ ਜਦ ਨੂੰ ਚੋਣ ਕਮਿਸ਼ਨ ਚੋਣ ਜ਼ਾਬਤਾ ਲਾ ਦੇਦਾ ਹੈ। ਸੱਚੇ ਹੋਣ ਲਈ ਸੱਤਾਧਾਰੀ ਪਾਰਟੀ ਨੂੰ ਵਧੀਆ ਮੌਕਾ ਮਿਲ ਜਾਂਦਾ ਹੈ।
ਇਸ ਤਰ੍ਹਾਂ ਦਾ ਇਹ ਤਮਾਸ਼ਾ ਕਈ ਵਰਿਆਂ ਤੋਂ ਜਾਰੀ ਹੈ ਤੇ ਕਦੋਂ ਤੱਕ ਜਾਰੀ ਰਹਿਣਾ ਹੈ? ਸਿਆਸਤਦਾਨ ਜਾਣਦੇ ਹਨ। ਪੰਜਾਬ ਦੇ ਵਿੱਚ ਲੱਖਾਂ ਨੌਜਵਾਨ ਆਪਣੇ ਹੱਥਾਂ ਦੇ ਵਿੱਚ ਉਚੇਰੀ ਸਿੱਖਿਆ ਦੀਆਂ ਡਿਗਰੀਆਂ ਚੁੱਕੀ ਫਿਰਦੇ ਹਨ। ਪਟਿਆਲਾ ਸ਼ਹਿਰ ਦੇ ਵਿੱਚ ਕਈ ਸਾਲ ਤੋਂ ਬੇਰੁਜ਼ਗਾਰ ਅਧਿਆਪਕ ਨੌਕਰੀਆਂ ਤਾਂ ਨੀ ਹਾਸਲ ਕਰ ਸਕੇ ਪਰ ਪੁਲਿਸ ਦੇ ਅੰਨ੍ਹੇ ਤਸ਼ੱਦਤ ਦਾ ਜਰੂਰ ਸ਼ਿਕਾਰ ਹੋ ਰਹੇ ਹਨ। ” ਹੁਣ ਕੌਣ ਸਾਹਿਬ ਨੂੰ ਆਖੇ ਇੰਝ ਨਹੀਂ ਇੰਝ ਕਰ?”
ਪੰਜਾਬ ਦੀ ਕਾਂਗਰਸ ਦੀ ਸਰਕਾਰ ਕੋਲ ਹੁਣ ਸੱਤ ਮਹੀਨੇ ਬਾਕੀ ਹਨ ਤੇ ਇਹਨਾਂ ਤੋਂ ਹੁਣ ਇਹ ਆਸ ਕਰਨੀ ਵੀ ਮੂਰਖਤਾ ਹੀ ਹੈ ਕਿ ਇਹ ਸਕੂਲਾਂ , ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਖਾਲੀ ਪੋਸਟਾਂ ਭਰ ਦੇਣਗੇ?
ਪੰਜਾਬ ਦੇ ਵਿੱਚ ਹੁਣ ਭਾਵੇਂ ਸਿੱਖਿਆ ਦੇ ਅਦਾਰੇ ਬੰਦ ਹਨ ਤੇ ਸ਼ਰਾਬ ਦੇ ਠੇਕੇ ਖੁੱਲ੍ਹੇ ਹਨ ਤੇ ਤੁਸੀਂ ਆਪ ਹੀ ਸੋਚੋ ਸਰਕਾਰ ਸਿੱਖਿਆ ਪ੍ਰਤੀ ਕਿੰਨੀ ਸੁਹਿਰਦ ਹੈ?
ਸੱਚ ਨੂੰ ਅਰਸੀ ਦੀ ਲੋੜ ਨਹੀਂ ਹੁੰਦੀ ।
ਪੰਜਾਬ ਦੇ ਕੱਚੇ…ਪ੍ਰੋਫੈਸਰਾੰ ਦੇ ਸਹਾਰੇ ਚੱਲ ਰਹੇ ਕਾਲਜ..ਤੇ ਕੱਚੇ ਪ੍ਰੋਫੈਸਰਾਂ ਆਰਥਿਕ ਤੇ ਸਰੀਰਕ ਸੋਸ਼ਣ ਹੁੰਦਾ ਹੈ…ਹਰ ਵੇਲੇ ਤਲਵਾਰ ਸਿਰ ਤੇ ਲਟਕਦੀ ਹੈ…..ਪੱਕੇ ਪ੍ਰੋਫੈਸਰ ਜਿਹੜੇ ਸਵਾ ਲੱਖ ਰੁਪਏ ਲੈਦੇ ਹਨ…ਉਹ ਕੱਚਿਆਂ ਨੂੰ ਡਰਾ ਕੇ ਰੱਖਦੇ ਹਨ ਤੇ ਉਹਨਾਂ ਤੋ ਵੱਧ ਕੰਮ ਲੈਦੇ ਹਨ ਦੇਦੇ ਬਾਰਾਂ ਤੋ ਚੌਵੀ ਹਜਾਰ ਰੁਪਏ …..ਨਿਗੂਣੀਆਂ ਤਨਖਾਹਾੱ ਤੇ ਕੰਮ ਕਰਦੇ ਇਹ ਕੱਚੇ ਅਧਿਆਪਕ ਸੰਗਠਿਤ ਨਾ ਹੋਣ ਕਰਕੇ ਮਰ ਰਹੇ ਹਨ…।
ਦੇਸ਼ ਦੇ ਪ੍ਰਧਾਨ ਸੇਵਕ ਨੇ ਪਿਛਲੇ ਸਾਲ ਨਾਅਰਾ ਲਾਇਆ ਸੀ ” ਆਤਮ ਨਿਰਭਰ ਭਾਰਤ ” ਤੇ ਪੰਜਾਬ ਤਾਂ ਸਿੱਖਿਆ ਦੇ ਖੇਤਰ ਵਿੱਚ ਪਹਿਲਾਂ ਹੀ ” ਆਤਮ ਨਿਰਭਰ ਹੈ ਜੋ ਸਿਖਿਆ ਦੀ ਗੱਡੀ ਨੂੰ ਬਿਨਾਂ ਡਰਾਈਵਰ ਤੇ ਇੰਜਣ ਦੇ ਚਲਾਈ ਜਾ ਰਿਹਾ ਹੈ। ਸਰਕਾਰ ਦੇ ਸਿੱਖਿਆ ਮੰਤਰੀ ਜੀ ਨੂੰ ” ਨੌਬਲ ਪੁਰਸਕਾਰ ” ਦੇਣਾ ਚਾਹੀਦਾ ਹੈ। ਖੈਰ ਕੀ ਪਤਾ ਮਿਲ ਵੀ ਜਾਵੇ ਕਿਉਂਕਿ ਪੰਜਾਬ ਦੀ ਮੌਜੂਦਾ ਸਰਕਾਰ ਲੋਕਾਂ ਦੇ ਖਾਸ ਕਰ ਆਰਥਿਕ ਤੌਰ ਗਰੀਬ ਬੱਚਿਆਂ ਨੂੰ ਗਿਆਨ ਵਿਹੂਣਾ ਕਰ ਰਹੀ ਹੈ! ਇਸ ਸਰਕਾਰ ਨੂੰ ਜਰੂਰ ਕਿਸੇ ਚੁਰਾਹੇ ਵਿੱਚ ਵੱਡਾ ਸਮਾਗਮ ਕਰਕੇ ਸਨਮਾਨਿਤ ਕਰਨ ਦੀ ਲੋੜ ਹੈ।
ਗੱਲ ਮੁਕਾਉਣ ਤੋਂ ਪਹਿਲਾਂ ਇਕ ਲਤੀਫਾ ਸੁਣੋ….ਬੱਚੀ ਦਾਦੇ ਨੂੰ ਸਵਾਲ ਕਰਦੀ ਹੈ..ਕਿ ਦੋ ਕੀੜੀਆਂ ਮੋਟਰ ਸਾਈਕਲ ਤੇ ਬਜ਼ਾਰ ਜਾ ਰਹੀਆਂ ਸਨ ਤੇ ਉਹ ਰਸਤੇ ਹਾਥੀ ਨਾਲ ਟਕਰਾਅ ਗਈਆਂ ਤੇ ਹਾਥੀ ਬੁਰੀ ਤਰ੍ਹਾਂ ਜਖਮੀ ਹੋ ਗਿਆ ਹਸਪਤਾਲ ਭਰਤੀ ਕੀਤਾ ਤੇ ਦੋਵੇਂ ਕੀੜੀਆਂ ਦੇ ਵਿੱਚ ਬੈਡ ਤੇ ਪਾ ਦਿੱਤੀ । ਦਾਦਾ ਜੀ ਤੁਸੀਂ ਦੱਸੋ ਹਾਥੀ ਨੂੰ ਕੀੜੀਆਂ ਦੇ ਵਿਚਕਾਰ ਕਿਉ ਪਾਇਆ .?” ਦਾਦਾ ਸੋਚਣ ਲੱਗਾ….ਪਤਾ ਨਹੀਂ ਬੇਟਾ..! ” ਦਾਦਾ ਜੀ ਹਾਰ ਗੇ ਹਾਰ ਗੇ..ਤੁਸੀਂ ਬੁੱਧੂ ਹੋ.. ਵਿਚਕਾਰ ਤਾਂ ਪਾਇਆ ਸੀ , ਕੀੜੀਆਂ ਦਾ ਖੂਨ ਹਾਥੀ ਨੂੰ ਚਾੜ੍ਹਨਾ ਸੀ !””
ਖੈਰ ਹਾਥੀ ਕੌਣ ਹੈ ਤੇ ਕੀੜੀਆਂ ਕੌਣ ਜੇ ਕਿਸੇ ਪਤਾ ਹੋਵੇ ਜਰੂਰ ਦੱਸਿਓ ਅੰਗੂਠਾ ਨਾ ਦਿਓ. ਕੋਈ ਸਾਰਥਿਕ ਗੱਲ ਕਰਿਓਤੇ ਅਗਲੀ ਵਾਰ ਪੰਜਾਬ ਦੇ ਸਰਕਾਰੀ ਕਾਲਜਾਂ ਦੀ ਮੌਜੂਦਾ ਸਥਿਤੀ ਕੀ ਹੈ.ਇਸ ਤੇ ਗੱਲ ਕਰਾਂਗੇ ।
ਬੁੱਧ ਸਿੰਘ ਨੀਲੋੰ
9464370823
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly