ਸਾਹਿਤਕ ਰਿਪੋਰਟ

   ” ਕਭੀ ਤੋ ਆਸਮਾਂ ਸੇ ਚਾਂਦ ਉਤਰ ਸ਼ਾਮ ਹੋ ਜਾਏ,
             ਤੁਮਹਾਰੇ ਨਾਮ ਕੀ ਖੂਬਸੂਰਤ ਏਕ ਸ਼ਾਮ ਹੋ ਜਾਏ।”

੦ ਚੰਡੀਗੜ੍ਹ ਗਰੁੱਪ ਆਫ਼ ਕਾਲਜ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)   – ਝੰਜੋੜੀ (ਮੁਹਾਲੀ ) ਦੀ ਦਸਵੀਂ ਵਰ੍ਹੇ ਗੰਢ ਦੀ ਖੁਸ਼ੀ ਅਤੇ ਕਾਲਜ ‘ਤੇ ਵਾਹਿਗੁਰੂ ਮਿਹਰ ਸਦਕਾ ਮੈਨੇਜ਼ਮੈਟ ਤੇ ਸੰਮੂਹ ਸਟਾਫ਼ ,ਵਿਦਿਆਰਥੀਆਂ ਸਹਿਤ ਸ਼ੁਭ ਮੌਕੇ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ! ਕਾਲਜ ਦੇ ਇਤਿਹਾਸ ਬਾਰੇ ਜਾਣਕਾਰੀ ਡਾ: ਜੀ.ਡੀ. ਬਾਂਸਲ ,ਡਾਇਰੈਕਟਰ ਜਨਰਲ ਸੀ.ਜੀ .ਸੀ (ਗਰੁੱਪ ) ਜੀ ਨੇ ਸੰਖੇਪ ਸ਼ਬਦਾਂ ਵਿੱਚ ਦਿੱਤੀ।

ਭੋਗ ਪ੍ਰਸਾਦ ਉਪਰੰਤ ਕਾਲਜ ਮੈਨੇਜਮੈਂਟ ਅਤੇ ਸਟਾਫ਼ ਵੱਲੋਂ   ਕਵਿੱਤਰੀ ਦਵਿੰਦਰ ਖ਼ੁਸ਼   ਧਾਲੀਵਾਲ ਦਾ ਪਲੇਠਾ ਕਾਵਿ ਸੰਗ੍ਰਿਹ ” ਕਲਮ ਤੇ ਪੰਨੇ ” ਰੀਲੀਜ਼ ਕੀਤੀ ਗਈ। ਪਤਵੰਤਿਆਂ ਦੇ ਮਾਣ ਸਨਮਾਨ ਸਹਿਤ ਲੇਖਿਕਾ ਤੇ ਪੁਸਤਕ ਮਾਣ ਸਨਮਾਨ ਦੇਣ ਦਾ ਉਦਮ ਪ੍ਰੈਜ਼ੀਡੈਂਟ ਸ:ਰਸ਼ਪਾਲ ਸਿੰਘ ਧਾਲੀਵਾਲ ਸਰਵ ਸ਼੍ਰੀ ਗੁਰਮੀਤ ਸਿੰਘ ,ਪਰਮਪਾਲ ਸਿੰਘ ,ਪਰੋ. ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਪ੍ਰੋ : ਡਾ: ਆਰ.ਐਸ. ਬਾਵਾ ਅਤੇ ਡਾਇਰੈਕਟਰ ਏ.ਸੀ. ਸ਼ਰਮਾ ਅਤੇ ਸਮੂਹ ਸਟਾਫ਼ ਸਦਕਾ ਹੋਇਆ ਅਤੇ ਲੰਗਰ ਸੇਵਾ ਵੀ ਕੀਤੀ ਗਈ।

ਪੁਸਤਕ ਰੀਲੀਜ਼ ਤੋਂ ਬਾਅਦ ਬਾਹਰੋਂ ਆਏ ਸਾਹਿਤਕਾਰਾਂ  ਬੁੱਧੀਜੀਵੀਆਂ ਦੀ ਖੁੱਲ੍ਹੀ ਸਭਾ ਹੋਈ। ਜਿਸ ਵਿੱਚ ਲੇਖਿਕਾ ਦਵਿੰਦਰ ਖ਼ੁਸ਼  ਧਾਲੀਵਾਲ ਦੇ ਕਾਵਿ ਸੰਗ੍ਰਿਹ ਅਤੇ ਰਿਲੀਜ਼ ਸਬੰਧੀ ਖੁੱਲ੍ਹੀ ਚਰਚਾ ਹੋਈ। ਬਾਹਰੋਂ ਆਏ ਲੇਖਿਕਾ ਨੂੰ ਯਾਦ-ਚਿੰਨ ਸਮੇਤ ਕਾਵਿ-ਸੰਗ੍ਰਿਹ ਭੇਂਟ ਕੀਤਾ।ਇਸਦੇ ਨਾਲ ਨਾਲ ,ਆਟੋ ਮੋਬਾਇਲ ਫੋਟੋਗ੍ਰਾਫ਼ੀ ਸਹਿਤ ਆਪਸੀ ਜਾਣ ਪਛਾਣ ਅਤੇ ਆਪੋ ਆਪਣੀ ਸਿਨਫ਼ ਦਾ ਵਿਚਾਰ ਵਿਟਾਦਰਾਂ ਹੋਇਆ।

ਫਿਰੋਜ਼ਪੁਰ ਤੋਂ ਆਏ ਪ੍ਰਭੂ ਹਰੀਸ਼ ਨੇ ਲੇਖਿਕਾ ਦੇ ਕਾਵਿ ਸੰਗ੍ਰਿਹ ‘ਤੇ ਲਿਖੀ ਪੁਸਤਕ ਪੜਚੋਲ ਦੀ ਗੱਲ ਕੀਤੀ ਜੋ ਪ੍ਰਤੀਲਿਪੀ ‘ਤੇ ਵੀ ਪੋਸਟ ਕੀਤੀ ਗਈ ।ਇਸ ਵਿੱਚ ਸ਼ਾਮਲ ਨਿਰਮਲ ਕੌਰ  ਕੋਟਲਾ ਪ੍ਰਧਾਨ ਵਿਸ਼ਵ  ਇਸਤਰੀ   ਸ਼ਾਹਿਤ ਮੰਚ, ਪ੍ਰਿੰਸੀਪਲ ਚਰਨਜੀਤ ਕੌਰ , ਪ੍ਰਿੰ: ਬਲਬੀਰ ਸਨੇਹੀ ਬਠਿੰਡਾ ਰਜਿੰਦਰ ਸਿੰਘ ਕਲਾਨੌਰ ਗੁਰਚਰਨ ਇਕਵੰਨ ਇੰਦਰਜੀਤ ਸਿੰਘ ਸੀ ਜੀ  ਸੀ ਗਰੁੱਪ ਆਫ਼ ਕਾਲਜ ਚੰਡੀਗੜ੍ਹ ਆਦਿ ਨਾਮ ਜ਼ਿਕਰਯੋਗ ਹਨ। ਅੰਤ ਵਿਦਾਇਗੀ ਤੋਂ ਪਹਿਲਾਂ ਲੇਖਿਕਾ ਓੁਰਫ਼ ਕਵਿੱਤਰੀ ਦਵਿੰਦਰ ਖ਼ੁਸ਼  ਧਾਲੀਵਾਲ ਨੇ ਸੀ ਜੀ  ਸੀ ਗਰੁੱਪ ਤੇ ਕਾਲਜ ਚੰਡੀਗੜ੍ਹ ,ਝੰਜੇੜੀ ਸਮੇਤ ਸ਼ਾਮਲ ਹੋਏ ਸਨ।ਸ਼ਾਮਲ ਹੋਏ ਸਭਨਾਂ ਪਤਵੰਤਿਆਂ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਸਿੱਧ ਗਾਇਕਾ ਮਮਤਾ ਸ੍ਰੀਵਾਸਤਵ ਦੀ ਨਵੀਂ ਭੇਂਟ “ਝੋਲੀ ਭਰਦੇ” ਰਿਲੀਜ਼
Next articleਆਉਣ ਵਾਲੀਆਂ ਚੋਣਾਂ ਦੀ ਤਸਵੀਰ