ਆਉਣ ਵਾਲੀਆਂ ਚੋਣਾਂ ਦੀ ਤਸਵੀਰ

ਜੋਗਿੰਦਰ ਸਿੰਘ ਸੰਧੂ ਕਲਾਂ

(ਸਮਾਜ ਵੀਕਲੀ)

ਨੇੜੇ ਆਉਦੀਆਂ ਵੇਖਕੇ ਵੋਟਾਂ
ਨਿਕਲ ਆਏ ਫਿਰ ਡੱਡੂ ਯੋਕਾਂ
ਟੈਂ,ਟੈਂ ਫਿਰ ਤੋਂ ਲਾਈ ਆ ਬਈ
ਵਰਸਾਤੀ ਡੱਡੂ,

ਝੂਠਾਂ ਦੀ ਟੈਂ,ਟੈਂ ਲਾਈ ਆ ਬਈ
ਪੰਜ ਸਾਲ਼ੀੵ ਡੱਡੂ
ਪਾਉਦੇ ਫਿਰਨ ਦੁਹਾਈ ਆ ਬਈ
ਵਰਸਾਤੀ ਡੱਡੂ,,,,,,,,,,,,,,,,

ਹੁਣ ਚਾਹੋ ਜੋ ਮਰਜੀ ਕਰਵਾ ਲੋ
ਜਿੰਨੇ ਮਤੇਮੁਤੇ ਜੇ ਪਾਸ ਕਰਵਾ ਲੋ
ਪਿਨਸਨ ਚਾਹੇ ਦਸ ਹਜ਼ਾਰ ਕਹਾ ਲੋ
ਹੱਥ ਜੋੜ ਕੇ ਹਾਂ ਹਾਂ ਲਾਈ ਆ ਬਈ
ਵਰਸਾਤੀ ਡੱਡੂ,,,,,,,

ਹੁਣ ਰੱਖਣਗੇ ਗੇੜੇ ਤੇ ਗੇੜਾ
ਮਾਸੂਮ ਜਿਹਾ ਬਣਾਕੇ ਚਿਹਰਾ
ਪਿੱਛੋ ਗਰਕ ਕਰ ਦਿੰਦੇ ਬੇੜਾੵ
ਜਨਤਾ ਬੇਕੂਫ ਬਣਾਈ ਆ ਬਈ
ਵਰਸਾਤੀ ਡੱਡੂ,,,,,,

ਬਹੁਤ ਵੇਖਲੇ ਕੰਮ ਤੇ ਲਾਰੇ
ਲੋਕ ਤਾਂ ਫਿਰਦੇ ਮਾਰੇ ਮਾਰੇ
ਵਜੀਫੇ ਵੀ ਇਹਨਾਂ ਨੇ ਖਾਲੇ
ਫਿਰ ਵੀ ਜੀਵ ਤਿਹਾਈ ਆ ਬਈ
ਵਰਸਾਤੀ ਡੱਡੂ,,,,,,

ਛੱਡੋ ਇਹਨਾਂ ਦੀ ਪੀਣੀ ਖਾਣੀ
ਨਛਿਆਂ ਤੇ ਲਾਤੀ ਹਾਣੀ ਢਾਣੀ
ਉਜਾੜ ਦਿੱਤੇ ਘਰ ਸੱਚੀਂ ਜਾਣੀ
ਲੁੱਟੀ ਮਾਪਿਆਂ ਦੀ ਮੂਲ ਕਮਾਈ ਆ ਬਈ
ਵਰਸਾਤੀ ਡੱਡੂ,,,,,,,,

ਰਹੇ ਤੇ ਰੱਖਿਆ ਵਿੱਚ ਹਨੇਰੇ
ਜਾਗੋ ਲੋਕੋ ਲੱਭੋ ਨਵੇ ਸਵੇਰੇ
ਝੂਠਿਆਂ ਦੇ ਫੜ ਖਵਾਓ ਗੇੜੇ
ਸੰਧੂ ਕਲਾਂ ਸ਼ੋਝੀ ਹੁਣ ਆਈ ਆ ਬਈ
ਵਰਸਾਤੀ ਡੱਡੂ,,,,,,,,,,,

ਜੋਗਿੰਦਰ ਸਿੰਘ

ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਹਿਤਕ ਰਿਪੋਰਟ
Next articleਜਰਖੜ ਹਾਕੀ ਲੀਗ– ਸੀਨੀਅਰ ਵਰਗ ਵਿੱਚ ਜਰਖੜ ਅਕੈਡਮੀ ਅਤੇ ਜੂਨੀਅਰ ਵਰਗ ਵਿੱਚ ਅਮਰਗੜ੍ਹ ਅਤੇ ਜਟਾਣਾ ਸੈਮੀਫਾਈਨਲ ਵਿੱਚ ਪੁੱਜੇ